ਕਿਸਾਨ ਅੰਦੋਲਨ : ਸੰਸਦ ’ਤੇ ਪ੍ਰਦਰਸ਼ਨ ਲਈ ਪਹੁੰਚਣਗੇ 22 ਸੂਬਿਆਂ ਦੇ ਕਿਸਾਨ
Thursday, Jul 15, 2021 - 10:11 PM (IST)
ਸੋਨੀਪਤ (ਦੀਕਸ਼ਿਤ)– ਸੰਯੁਕਤ ਕਿਸਾਨ ਮੋਰਚਾ ਨੇ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮਾਨਸੂਨ ਅਜਲਾਸ ਦੌਰਾਨ ਸੰਸਦ ਮਾਰਚ ਨੂੰ ਅਸਰਦਾਰ ਬਣਾਉਣ ਦਾ ਫੈਸਲਾ ਕੀਤਾ ਹੈ। ਰੋਜ਼ਾਨਾ ਸੰਸਦ ਦੇ ਬਾਹਰ ਪ੍ਰਦਰਸ਼ਨ ਲਈ 200 ਕਿਸਾਨ ਪਹੁੰਚਣਗੇ। ਵੱਖ-ਵੱਖ ਦਿਨ 22 ਸੂਬਿਆਂ ਦੇ ਕਿਸਾਨ ਹਿੱਸਾ ਲੈਣਗੇ। ਨਾਲ ਹੀ ਔਰਤਾਂ ਦਾ ਪੈਦਲ ਮਾਰਚ 26 ਜੁਲਾਈ ਨੂੰ ਕੱਢਿਆ ਜਾਵੇਗਾ, ਜਿਸ ਲਈ ਹੁਣ ਤੋਂ ਔਰਤਾਂ ਦੇ ਜਥੇ ਸਿੰਘੂ ਬਾਰਡਰ ਸਮੇਤ ਸਾਰੇ ਧਰਨਾ ਸਥਾਨਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਮੋਰਚੇ ਦਾ ਸਮਰਥਨ ਕਰਨ ਲਈ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ, ਅਭਿਨੇਤਰੀ ਗੁਲ ਪਨਾਗ ਤੋਂ ਇਲਾਵ ਅਮਿਤੋਜ ਮਾਨ ਤੇ ਹੋਰ ਕਈ ਕਲਾਕਾਰ ਪਹੁੰਚੇ। ਇਨ੍ਹਾਂ ਕਲਾਕਾਰਾਂ ਨੇ ਆਪਣਿਆਂ ਗੀਤਾਂ ਨਾਲ ਸਮਾਂ ਬੰਨ੍ਹਿਆ ਤੇ ਕਿਸਾਨਾਂ ਦੇ ਅੰਦੋਲਨ ਨੂੰ ਜਾਇਜ਼ ਦੱਸਦੇ ਹੋਏ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨਾਲ ਅਨਿਆਂ ਕਾਫੀ ਮਹਿੰਗਾ ਪਵੇਗਾ।
ਇਹ ਖ਼ਬਰ ਪੜ੍ਹੋ- WI v AUS : ਆਸਟਰੇਲੀਆ ਨੇ ਵਿੰਡੀਜ਼ ਨੂੰ 4 ਦੌੜਾਂ ਨਾਲ ਹਰਾਇਆ
ਕਿਸਾਨ ਨੇਤਾਵਾਂ ਨੇ ਦੱਸਿਆ ਕਿ ਹੁਣ ਤੱਕ ਇਹ ਤੈਅ ਹੋ ਚੁੱਕਾ ਹੈ ਕਿ ਲਗਾਤਾਰ 21 ਦਿਨਾਂ ਤੱਕ ਚੱਲਣ ਵਾਲੇ ਮਾਨਸੂਨ ਅਜਲਾਸ ਦੌਰਾਨ ਪ੍ਰਦਰਸ਼ਨ 26 ਜੁਲਾਈ ਤੇ 9 ਅਗਸਤ ਨੂੰ ਮਹਿਲਾ ਕਿਸਾਨਾਂ ਦੇ ਵਿਸ਼ੇਸ਼ ਮਾਰਚ ’ਚ ਉੱਤਰ-ਪੂਰਬੀ ਸੂਬਿਆਂ ਸਮੇਤ ਪੂਰੇ ਭਾਰਤ ਤੋਂ ਮਹਿਲਾ ਕਿਸਾਨਾਂ ਤੇ ਨੇਤਾਵਾਂ ਦੀ ਵੱਡੀ ਗਿਣਤੀ ’ਚ ਹਿੱਸੇਦਾਰੀ ਹੋਵੇਗੀ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ 'ਚ ਵੀ ਬਣੇਗਾ ਕ੍ਰਿਕਟ ਸਟੇਡੀਅਮ, ਹੋਵੇਗਾ ਇੰਨਾ ਖਰਚਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।