ਕਿਰਾੜੀ ਅਗਨੀਕਾਂਡ : ਕੇਜਰੀਵਾਲ ਨੇ 9 ਲੋਕਾਂ ਦੇ ਮਾਰੇ ਜਾਣ 'ਤੇ ਕੀਤਾ ਸੋਗ ਜ਼ਾਹਰ

Monday, Dec 23, 2019 - 03:20 PM (IST)

ਕਿਰਾੜੀ ਅਗਨੀਕਾਂਡ : ਕੇਜਰੀਵਾਲ ਨੇ 9 ਲੋਕਾਂ ਦੇ ਮਾਰੇ ਜਾਣ 'ਤੇ ਕੀਤਾ ਸੋਗ ਜ਼ਾਹਰ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਰਾੜੀ ਇਲਾਕੇ 'ਚ ਅੱਗ ਲੱਗਣ ਦੀ ਘਟਨਾ 'ਚ ਤਿੰਨ ਬੱਚਿਆਂ ਸਮੇਤ 9 ਲੋਕਾਂ ਦੇ ਮਾਰੇ ਜਾਣ ਦੀ ਘਟਨਾ 'ਤੇ ਸੋਗ ਜ਼ਾਹਰ ਕੀਤਾ ਅਤੇ ਕਿਹਾ ਕਿ ਜ਼ਖਮੀਆਂ ਦੇ ਇਲਾਜ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖੀ ਜਾ ਰਹੀ ਹੈ। ਦਿੱਲੀ ਸਰਕਾਰ ਨੇ ਘਟਨਾ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

PunjabKesariਟਵੀਟ ਕਰ ਕੇ ਜ਼ਾਹਰ ਕੀਤਾ ਦੁਖ
ਕੇਜਰੀਵਾਲ ਨੇ ਟਵੀਟ ਕੀਤਾ,''ਇਹ ਬੇਹੱਦ ਦੁਖਦ ਖਬਰ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ 9 ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਜ਼ਖਮੀਆਂ ਦੇ ਇਲਾਜ 'ਚ ਕੋਈ ਕਸਰ ਨਹੀਂ ਰੱਖੀ ਜਾ ਰਹੀ ਹੈ।''

ਸਿਹਤ ਮੰਤਰੀ ਨੇ ਕਿਹਾ ਜ਼ਖਮੀਆਂ ਦਾ ਖਰਚ ਚੁਕੇਗੀ ਸਰਕਾਰ
ਇਸ ਤੋਂ ਪਹਿਲਾਂ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਸੀ ਕਿ ਸਰਕਾਰ ਜ਼ਖਮੀਆਂ ਦੇ ਇਲਾਜ ਦਾ ਖਰਚ ਵੀ ਚੁਕੇਗੀ ਅਤੇ ਉਨ੍ਹਾਂ 'ਚ ਹਰੇਕ ਨੂੰ ਇਕ ਲੱਖ ਰੁਪਏ ਦੇਵੇਗੀ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਨੇ ਦੱਸਿਆ ਕਿ ਬਾਹਰੀ ਦਿੱਲੀ ਦੇ ਕਿਰਾੜੀ ਖੇਤਰ 'ਚ ਦੇਰ ਰਾਤ ਤਿੰਨ ਮੰਜ਼ਲਾਂ ਰਿਹਾਇਸ਼ ਅਤੇ ਕਮਰਸ਼ੀਅਲ ਇਮਾਰਤ 'ਚ ਭਿਆਨਕ ਅੱਗ ਲੱਗਣ ਨਾਲ ਤਿੰਨ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਹੈ।


author

DIsha

Content Editor

Related News