ਰਾਜਸਥਾਨ ਦੀ ਮੰਤਰੀ ਕਿਰਨ ਮਹੇਸ਼ਵਰੀ ਨੂੰ ਕਰਨੀ ਸੈਨਾ ਨੇ ਦਿੱਤੀ ਨੱਕ-ਕੰਨ ਕੱਟਣ ਦੀ ਧਮਕੀ

Friday, Jun 15, 2018 - 12:17 PM (IST)

ਰਾਜਸਥਾਨ ਦੀ ਮੰਤਰੀ ਕਿਰਨ ਮਹੇਸ਼ਵਰੀ ਨੂੰ ਕਰਨੀ ਸੈਨਾ ਨੇ ਦਿੱਤੀ ਨੱਕ-ਕੰਨ ਕੱਟਣ ਦੀ ਧਮਕੀ

ਜੈਪੁਰ (ਏਜੰਸੀਆਂ)— ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਸਥਾਨ ਵਿਚ ਊਟਪਟਾਂਗ ਬਿਆਨਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਤਾਜ਼ਾ ਰਿਪੋਰਟ ਵਿਚ ਸੂਬੇ ਦੀ ਸਿੱਖਿਆ ਮੰਤਰੀ ਮਹੇਸ਼ਵਰੀ ਨੂੰ ਰਾਜਪੂਤ ਕਰਨੀ ਸੈਨਾ ਨੇ ਨੱਕ-ਕੰਨ ਕੱਟਣ ਦੀ ਧਮਕੀ ਦਿੱਤੀ ਹੈ। ਕਰਨੀ ਸੈਨਾ ਦਾ ਦੋਸ਼ ਹੈ ਕਿ ਮੰਤਰੀ ਕਿਰਨ ਮਹੇਸ਼ਵਰੀ ਨੇ ਕਥਿਤ ਤੌਰ 'ਤੇ ਰਾਜਪੂਤਾਂ ਦੀ ਤੁਲਨਾ ਚੂਹਿਆਂ ਨਾਲ ਕੀਤੀ ਸੀ। ਹਾਲਾਂਕਿ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਰਾਜਪੂਤ ਸਮਾਜ ਦਾ ਜ਼ਿਕਰ ਨਹੀਂ ਕੀਤਾ ਸੀ।


Related News