ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ''ਚ ਸ਼ਾਮਲ ਹੋਵੇਗੀ ਕਿਰਨ ਬੇਦੀ

Tuesday, May 28, 2019 - 11:49 AM (IST)

ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ''ਚ ਸ਼ਾਮਲ ਹੋਵੇਗੀ ਕਿਰਨ ਬੇਦੀ

ਪੁਡੂਚੇਰੀ (ਭਾਸ਼ਾ)— ਪੁਡੂਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਵੇਗੀ। ਮੋਦੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਦੂਜੇ ਕਾਰਜਕਾਲ ਲਈ 30 ਮਈ ਨੂੰ ਸਹੁੰ ਚੁੱਕਣਗੇ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਬੇਦੀ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਹੋ ਗਈ ਹੈ। ਬੇਦੀ ਬੁੱਧਵਾਰ ਯਾਨੀ ਕਿ ਕੱਲ ਲੈਫਟੀਨੈਂਟ ਗਵਰਨਰ ਦੇ ਅਹੁਦੇ 'ਤੇ ਆਪਣੇ 3 ਸਾਲ ਪੂਰੇ ਕਰ ਲਵੇਗੀ ਪਰ ਦਿੱਲੀ ਦੌਰੇ ਦੀ ਵਜ੍ਹਾ ਕਰ ਕੇ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਮੌਜੂਦ ਨਹੀਂ ਰਹੇਗੀ।

Image result for Kiran Bedi will attend Narendra Modi's swearing ceremony

ਬੇਦੀ ਦੇ 29 ਮਈ 2016 ਨੂੰ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੀ ਕਈ ਪ੍ਰਸ਼ਾਸਨਿਕ ਮੁੱਦਿਆਂ 'ਤੇ ਉਨ੍ਹਾਂ ਦੇ ਅਤੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਅਤੇ ਉਨ੍ਹਾਂ ਦੀ ਸਰਕਾਰ ਵਿਚਾਲੇ ਖਿਚੋਤਾਣ ਰਹਿੰਦੀ ਹੈ।

Image result for Kiran Bedi

ਦੱਸਣਯੋਗ ਹੈ ਕਿ ਕਿਰਨ ਬੇਦੀ ਭਾਰਤੀ ਪੁਲਸ 'ਚ ਆਪਣੀ ਸੇਵਾ ਨਿਭਾ ਚੁੱਕੀ ਹੈ। ਉਹ ਭਾਰਤੀ ਪੁਲਸ ਸੇਵਾ 'ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਹੈ। ਇਸ ਦੇ ਨਾਲ-ਨਾਲ ਉਹ ਇਕ ਸਮਾਜਿਕ ਵਰਕਰ ਹੈ ਅਤੇ ਸਾਬਾਕ ਟੈਨਿਸ ਖਿਡਾਰਣ ਵੀ ਰਹਿ ਚੁੱਕੀ ਹੈ। ਮੌਜੂਦਾ ਸਮੇਂ ਉਹ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਦੇ ਅਹੁਦੇ 'ਤੇ ਤਾਇਨਾਤ ਹੈ।


author

Tanu

Content Editor

Related News