ਪਹਿਲੀ ਵਾਰ ਨਿਕਲੀ ਕਿੰਨਰ ਅਖਾੜਾ ਯਾਤਰਾ ਬਣੀ ਆਕਰਸ਼ਨ ਦਾ ਕੇਂਦਰ

Sunday, Jan 06, 2019 - 05:20 PM (IST)

ਪਹਿਲੀ ਵਾਰ ਨਿਕਲੀ ਕਿੰਨਰ ਅਖਾੜਾ ਯਾਤਰਾ ਬਣੀ ਆਕਰਸ਼ਨ ਦਾ ਕੇਂਦਰ

ਪ੍ਰਯਾਗਰਾਜ— ਮਕਰ ਸੰਕ੍ਰਾਂਤੀ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਰੂਹਾਨੀ ਸਮਾਗਮ ਲਈ ਐਤਵਾਰ ਨੂੰ ਇਸ ਨਗਰ 'ਚ ਪਹਿਲੀ ਵਾਰ ਕਿੰਨਰ ਅਖਾੜੇ ਦੀ ਦੇਵਤਵ ਯਾਤਰਾ ਨਿਕਲੀ। ਕਿੰਨਰ ਸਾਧੂ ਸੰਤਾਂ ਦਾ ਦਰਸ਼ਨ ਲਈ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ। ਰਾਮ ਭਵਨ ਚੌਰਾਹੇ ਤੋਂ ਨਿਕਲੀ ਇਸ ਦੇਵਤਵ ਯਾਤਰਾ ਦੀ ਖਾਸ ਗੱਲ ਇਹ ਰਹੀ ਕਿ ਇਸ 'ਚ ਕਿੰਨਰ ਸੰਤ ਘੋੜਿਆਂ ਅਤੇ ਬੱਗੀਆਂ 'ਤੇ ਸਵਾਰ ਸਨ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਕਿੰਨਰ ਅਖਾੜਾ ਨੂੰ ਮਾਨਤਾ ਨਹੀਂ ਦਿੱਤੀ ਹੈ ਪਰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਨੇ ਵਿਚ ਨਗਰ 'ਚ ਦੇਵਤਵ ਯਾਤਰਾ ਕੱਢੀ, ਜਿਸ ਕਾਰਨ ਇਹ ਸਾਰਿਆਂ ਦੇ ਆਕਰਸ਼ਨ ਦਾ ਕੇਂਦਰ ਬਣੀ। ਕਿੰਨਰ ਅਖਾੜੇ ਦੇ ਸਤਪੁੱਤਰ ਅਨੁਰਾਗ ਸ਼ੁੱਕਲਾ ਨੇ ਦੱਸਿਆ,''ਕਿੰਨਰ ਅਖਾੜਾ ਉਜੈਨ ਕੁੰਭ ਤੋਂ ਬਾਅਦ ਪ੍ਰਯਾਗਰਾਜ 'ਚ ਆਪਣੀ ਦੇਵਤਵ ਯਾਤਰਾ ਕੱਢ ਰਿਹਾ ਹੈ ਅਤੇ ਪ੍ਰਯਾਗਰਾਜ 'ਚ ਕਿੰਨਰ ਅਖਾੜਾ ਪਹਿਲੀ ਵਾਰ ਦੇਵਤਵ ਯਾਤਰਾ ਕੱਢ ਰਿਹਾ ਹੈ, ਇਸ ਲਈ ਲੋਕਾਂ 'ਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਰਿਹਾ।PunjabKesari
ਕਿੰਨਰ ਅਖਾੜੇ ਦੀ ਇਸ ਦੇਵਤਵ ਯਾਤਰਾ 'ਚ ਸਭ ਤੋਂ ਅੱਗੇ 8 ਬੱਗੀਆਂ 'ਤੇ ਅਖਾੜੇ ਦੇ ਸੰਤ ਬੈਠੇ ਸਨ ਅਤੇ ਇਸ ਦੇ ਪਿੱਛੇ ਅਖਾੜੇ ਦੀ ਮਹਾਮੰਡਲੇਸ਼ਵਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਊਠ 'ਤੇ ਸਵਾਰ ਸੀ ਅਤੇ ਲੋਕਾਂ ਨੂੰ ਆਸ਼ੀਰਵਾਦ ਦੇ ਰਹੀ ਸੀ। ਇਨ੍ਹਾਂ ਦੇ ਪਿੱਛੇ ਇਕ ਵਾਹਨ 'ਚ ਅਖਾੜੇ ਦੇ ਪੂਜਯ ਦੇਵਤਾ ਮਹਾਕਾਲੇਸ਼ਵਰ ਬੈਠੇ ਸਨ। ਦੇਵਤਵ ਯਾਤਰਾ 'ਚ ਪੂਜਯ ਦੇਵਤਾ ਦੇ ਪਿੱਛੇ ਬਾਜੇ ਅਤੇ ਝਾਂਕੀਆਂ ਨਾਲ ਬੱਗੀਆਂ 'ਤੇ ਕਿੰਨਰ ਸਾਧੂ ਸੰਤ ਸਵਾਰ ਸਨ ਅਤੇ ਲੋਕਾਂ ਨੂੰ ਆਸ਼ੀਰਵਾਦ ਦੇ ਰਹੇ ਸਨ। ਕਿੰਨ ਸੰਤਾਂ ਨੇ ਸੁੰਦਰ ਸਾੜੀਆਂ ਪਾ ਰੱਖੀਆਂ ਸਨ ਅਤੇ ਖੂਬ ਸ਼ਿੰਗਾਰ ਕਰ ਰੱਖਿਆ ਸੀ, ਜਿਸ ਕਾਰਨ ਉਨ੍ਹਾਂ ਦੀ ਇਹ ਯਾਤਰਾ ਇਕ ਵੱਖ ਹੀ ਨਜ਼ਾਰਾ ਦਿਖਾ ਰਹੀ ਸੀ।PunjabKesari


author

DIsha

Content Editor

Related News