ਉਜੈਨ ''ਚ ਕਿੰਨਰ ਦੇ ਰਹੇ ਹਨ ''ਸਫਾਈ ਦੀ ਵਧਾਈ''

01/19/2020 11:51:32 AM

ਉਜੈਨ (ਭਾਸ਼ਾ)— ਮਹਾਕਾਲ ਦੀ ਨਗਰੀ ਉਜੈਨ 'ਚ ਕਿੰਨਰ ਭਾਈਚਾਰੇ ਨੇ ਸ਼ਹਿਰ ਦੀ ਸਾਫ-ਸਫਾਈ ਦਾ ਬੀੜਾ ਚੁੱਕਿਆ ਹੈ। ਉਜੈਨ ਨਗਰ ਨਿਗਮ ਦੀ ਇਕ ਵਿਸ਼ੇਸ਼ ਮੁਹਿੰਮ ਤਹਿਤ ਇੱਥੇ ਕਿੰਨਰ ਭਾਈਚਾਰਾ ਲੋਕਾਂ ਨੂੰ ਘਰ-ਘਰ ਜਾ ਕੇ ਸਵੱਛਤਾ ਦੇ ਨਾਲ ਹੀ ਗਿਲਾ ਕੂੜਾ ਵੱਖ-ਵੱਖ ਰੱਖਣ ਪ੍ਰਤੀ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਦੀ ਗੱਲ ਮੰਨਣ ਵਾਲਿਆਂ ਨੂੰ ਕਿੰਨਰ ਭਾਈਚਾਰੇ ਦੇ ਇਹ ਲੋਕ ਵਧਾਈਆਂ ਅਤੇ ਆਸ਼ੀਰਵਾਦ ਵੀ ਦੇ ਰਹੇ ਹਨ। ਉਜੈਨ ਨਗਰ ਨਿਗਮ ਨੇ 'ਸਵੱਛ ਭਾਰਤ ਮੁਹਿੰਮ' ਨਾਲ ਸਮਾਜ ਦੇ ਹਰ ਵਰਗ ਨੂੰ ਜੋੜਨ ਲਈ ਮਾਰਚ 2019 'ਚ ਕਿੰਨਰ ਭਾਈਚਾਰੇ ਦੀ ਸਥਾਨਕ ਨੇਤਾ ਸ਼ਬਨਮ ਭੁਆ ਨਾਲ ਮਿਲ ਕੇ 'ਵਧਾਈ ਨਾਲ ਸਫਾਈ' ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੇ ਤਹਿਤ ਨਿਗਮ ਆਪਣੀਆਂ ਕੂੜਾ ਇਕੱਠਾ ਕਰਨ ਵਾਲੀਆਂ ਗੱਡੀਆਂ ਨਾਲ ਕਿੰਨਰ ਭਾਈਚਾਰੇ ਦੇ ਮੈਂਬਰਾਂ ਨੂੰ ਘਰ-ਘਰ ਭੇਜਦਾ ਹੈ, ਜੋ ਲੋਕਾਂ ਨੂੰ ਆਪਣੇ ਖੇਤਰ ਦੀ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਕੂੜਾ ਵੱਖ-ਵੱਖ ਰੱਖਣ ਲਈ ਵੀ ਜਾਗਰੂਕ ਕਰਦੇ ਹਨ। 

ਓਧਰ ਉਜੈਨ ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀ ਗਰਗ ਨੇ ਇਸ ਸੰਬੰਧ 'ਚ ਦੱਸਿਆ ਕਿ ਕਿੰਨਰ ਭਾਈਚਾਰੇ ਦੇ ਪੇਸ਼ੇ 'ਚ ਉਨ੍ਹਾਂ ਕੋਲ ਲੋਕਾਂ ਨੂੰ ਆਪਣੀ ਗੱਲ ਮਨਵਾਉਣ ਦਾ ਹੁਨਰ ਹੁੰਦਾ ਹੈ। ਅਸੀਂ ਇਸ ਦਾ ਸਕਾਰਾਤਮਕ ਇਸਤੇਮਾਲ ਕਰ ਕੇ ਉਨ੍ਹਾਂ ਨੂੰ ਸਵੱਛ ਭਾਰਤ ਨਾਲ ਜੋੜਿਆ। ਹੁਣ ਉਹ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਸਾਫ-ਸਫਾਈ ਪ੍ਰਤੀ ਜਾਗਰੂਕ ਕਰਦੇ ਹਨ। ਇਸ ਤੋਂ ਇਲਾਵਾ ਉਹ ਸਹੀ ਥਾਂ 'ਤੇ ਕੂੜਾ ਸੁੱਟਣ ਦੀ ਸਲਾਹ ਦਿੰਦੇ ਹਨ। ਹਾਲਾਂਕਿ ਨਗਰ ਨਿਗਮ ਲਈ ਇਹ ਮੁਹਿੰਮ ਸ਼ੁਰੂ ਕਰਨਾ ਇੰਨਾ ਵੀ ਆਸਾਨ ਨਹੀਂ ਸੀ। ਗਰਗ ਨੇ ਦੱਸਿਆ ਕਿ ਕਿੰਨਰ ਭਾਈਚਾਰੇ ਨੂੰ ਡਰ ਸੀ ਕਿ ਇਸ ਮੁਹਿੰਮ ਨਾਲ ਜੁੜਨ 'ਤੇ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ, ਕਿਉਂਕਿ ਇਹ ਪੂਰੀ ਮੁਹਿੰਮ 'ਸਵੈ ਸੇਵਾ ਹੈ' ਇਸ ਲਈ ਕੋਈ ਤਨਖਾਹ ਜਾਂ ਭੱਤਾ ਨਹੀਂ ਮਿਲਦਾ ਹੈ। ਸਮਾਜ ਤੋਂ ਵੀ ਸਾਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਪਰ ਕਿੰਨਰ ਭਾਈਚਾਰੇ ਨਾਲ ਜੁੜਨ ਦਾ ਵੀ ਲਾਭ ਵੀ ਹੋਇਆ। ਸਮਾਜ ਉਨ੍ਹਾਂ ਦੇ ਆਸ਼ੀਰਵਾਦ ਨੂੰ ਬਹੁਤ ਮਾਨਤਾ ਦਿੰਦਾ ਹੈ।


Tanu

Content Editor

Related News