ਕੇਰਲ ’ਚ ਕਿੰਗ ਕੋਬਰਾ ਨੇ ਇਕ ਕਾਰ ’ਚ ਕੀਤਾ 200 ਕਿਲੋਮੀਟਰ ਦਾ ਸਫ਼ਰ

09/01/2022 10:43:20 AM

ਕੋਟਾਯਮ (ਭਾਸ਼ਾ)- ਕੇਰਲ ਦੇ ਕੋਟਾਯਮ ਜ਼ਿਲ੍ਹੇ ਵਿਚ ਇਕ ਕਿੰਗ ਕੋਬਰਾ ਨੇ ਕਾਰ ਵਿਚ ਸਵਾਰ ਹੋ ਕੇ 200 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਇਕ ਹਫਤੇ ਤੱਕ ਵਾਹਨ ਦੇ ਇੰਜਣ ’ਚ ਬੈਠਾ ਰਿਹਾ। ਬਾਅਦ ਵਿਚ ਕੇਰਲ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ। ਉਕਤ ਮਾਮਲੇ ਦੀ ਸੂਚਨਾ ਕੋਟਾਯਮ ਦੇ ਅਰਪੁਕਾਰਾ ਖੇਤਰ ਤੋਂ ਮਿਲੀ ਹੈ। ਜੰਗਲਾਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ 10 ਫੁੱਟ ਲੰਬੇ ਕਿੰਗ ਕੋਬਰਾ ਨੂੰ ਫੜਿਆ ਅਤੇ ਕਿਹਾ ਕਿ ਉਹ ਇਸਨੂੰ ਬਾਅਦ ਵਿਚ ਸੁਰੱਖਿਅਤ ਸਥਾਨ ’ਤੇ ਛੱਡ ਦੇਣਗੇ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੋਪੋਰ 'ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ

ਮੰਨਿਆ ਜਾ ਰਿਹਾ ਹੈ ਕਿ ਅਰਪੁਕਾਰਾ ਨਿਵਾਸੀ ਸੁਜੀਤ ਦੀ ਕਾਰ ਵਿਚ ਇਹ ਜ਼ਹਿਰੀਲਾ ਸੱਪ ਦੋ ਅਗਸਤ ਨੂੰ ਮਾਲਾਪੁੱਰਮ ’ਚ ਉਸ ਸਮੇਂ ਦਾਖ਼ਲ ਹੋ ਗਿਆ ਸੀ ਜਦੋਂ ਉਹ ਉਥੋਂ ਗਏ ਸਨ। ਉਨ੍ਹਾਂ ਨੇ ਕਿਹਾ ਕਿ ਉਹ ਇਸ ਬਿਨ ਬੁਲਾਏ ਮਹਿਮਾਨ ਦਾ ਪਤਾ ਨਹੀਂ ਲਗਾ ਸਕੇ। ਐਤਵਾਰ ਨੂੰ ਕਾਰ ਨਾਲ ਲਟਕਦੀ ਹੋਈ ਸੱਪ ਦੀ ਖੱਲ ਦੇਖ ਕੇ ਉਹ ਅਤੇ ਉਨ੍ਹਾਂ ਦਾ ਪਰਿਵਾਰ ਤਣਾਅ ਵਿਚ ਆ ਗਿਆ। ਇਸ ਤੋਂ ਬਾਅਦ ਵਾਹਨ ਦੀ ਪੂਰੀ ਤਲਾਸ਼ੀ ਲੈਣ ’ਤੇ ਵੀ ਉਨ੍ਹਾਂ ਨੂੰ ਸੱਪ ਦਾ ਪਤਾ ਨਹੀਂ ਲੱਗਿਆ। ਇਸ ’ਤੇ ਉਨ੍ਹਾਂ ਨੇ ਕੇਰਲ ਜੰਗਲਾਤ ਵਿਭਾਗ ਮੁਲਾਜ਼ਮਾਂ ਨੂੰ ਸੱਦਿਆ ਜਿਨ੍ਹਾਂ ਨੇ ਸੱਪ ਨੂੰ ਲੱਭ ਕੇ ਫੜ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News