ਕਿਡਨੀ ਦੇ ਮਰੀਜ਼ਾਂ ਨੂੰ ਘਰ ਬੈਠੇ ਮਿਲੇਗੀ ਡਾਇਲਿਸਿਸ ਦੀ ਸਹੂਲਤ

10/24/2019 9:17:12 PM

ਨਵੀਂ ਦਿੱਲੀ — ਕਿਡਨੀ ਦੇ ਮਰੀਜ਼ਾਂ ਨੂੰ ਹੁਣ ਡਾਇਲਿਸਿਸ ਦੀ ਸਹੂਲਤ ਲਈ ਦੂਰ ਵੱਡੇ ਸ਼ਹਿਰ ਨਹੀਂ ਜਾਣਾ ਪਵੇਗਾ। ਸਿਹਤ ਵਿਭਾਗ ਉਨ੍ਹਾਂ ਦੇ ਘਰ ’ਤੇ ਪੇਰੀਟੋਨੀਅਲ ਡਾਇਲਿਸਿਸ ਸੇਵਾ ਮੁਹੱਈਆ ਕਰਵਾਏਗਾ।

ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਿਸਿਸ ਪ੍ਰੋਗਰਾਮ ਦੇ ਤਹਿਤ ਇਹ ਸਹੂਲਤ ਦਿੱਤੀ ਜਾਏਗੀ। ਹਾਲ ਹੀ ਵਿਚ ਭਾਰਤ ਸਰਕਾਰ ਨੇ ਇਸਨੂੰ ਲਾਗੂ ਕਰਵਾਉਣ ਲਈ ਸਾਰੇ ਸੂਬਿਆਂ ਨੂੰ ਨਿਰਦੇਸ਼ ਭੇਜੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜੇਕਰ ਸਾਰੇ ਸੂਬੇ ਇਸ ਸੇਵਾ ਨੂੰ ਲਾਗੂ ਕਰਦੇ ਹਨ ਤਾਂ ਹਰ ਸਾਲ ਜਾਨ ਗਵਾਉਣ ਵਾਲੇ ਦੋ ਲੱਖ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਸਰਕਾਰ ਨੇ 2016 ’ਚ ਇਸ ਦਾ ਐਲਾਨ ਕੀਤਾ ਸੀ। ਪੇਰੀਟੋਨੀਅਲ ਡਾਇਲਿਸਿਸ ਸਰੀਰ ਦੇ ਵਾਧੂ ਲਿਕੁਵਿਡ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ। ਇਹ ਸਰੀਰ ’ਚ ਬਣਨ ਵਾਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਸਰਕਾਰ ਇਸ ਡਾਇਲਿਸਿਸ ਪ੍ਰਕਿਰਿਆ ਨੂੰ ਲਾਗੂ ਕਰਵਾ ਕੇ ਗਰੀਬ ਮਰੀਜ਼ਾਂ ਦੀ ਪਹੁੰਚ ’ਚ ਲਿਆਉਣਾ ਚਾਹੁੰਦੀ ਹੈ।

ਪ੍ਰਕਿਰਿਆ ਸੌਖੀ

ਮਰੀਜ਼ ਦੀ ਜਾਂਚ ਕਰਨ ਵਾਲੇ ਡਾਕਟਰ ਦੱਸਣਗੇ ਕਿ ਉਸਨੂੰ ਹੀਮੋ ਡਾਇਲਿਸਿਸ ਜਾਂ ਪੇਰੀਟੋਨੀਅਲ ਡਾਇਲਿਸਿਸ ਦੀ ਲੋੜ ਹੈ ਤਾਂ ਡਾਕਟਰ ਮਰੀਜ਼ ਦੇ ਸਰੀਰ ’ਚ ਕੈਥੇਟਰ ਟਿਊਬ ਪਾਉਣਗੇ। ਨੇਫਰੋਲਾਜਿਸਟ ਮਰੀਜ਼ ਤੇ ਉਸਦੇ ਪਰਿਵਾਰ ਨੂੰ ਇਸਦੀ ਤਕਨੀਕ ਨਾਲ ਸਿੱਖਿਅਤ ਕਰ ਦੇਣਗੇ।

ਮੁਫਤ ਸੇਵਾ

ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਮਰੀਜ਼ਾਂ ਨੂੰ ਕਿੱਟ ਅਤੇ ਦਵਾਈ ਮੁਫਤ ਮਿਲੇਗੀ ਅਤੇ ਹੋਰਨਾਂ ਨੂੰ ਰਿਆਇਤੀ ਕੀਮਤਾਂ ’ਤੇ ਮੁਹੱਈਆ ਹੋਵੇਗੀ।

ਕਿਟ ਮਿਲੇਗੀ

ਮਰੀਜ਼ਾਂ ਨੂੰ ਪੇਰੀਟੋਨੀਅਲ ਡਾਇਲਿਸਿਸ ਕੀਤੀ ਜਾਏਗੀ। ਮਰੀਜ਼ ਨੂੰ ਇਕ ਪੇਰੀਟੋਨੀਅਲ ਕਿੱਟ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਰਾਹੀਂ ਬਿਨਾਂ ਕਿਸੇ ਮਦਦ ਦੇ ਡਾਇਲਿਸਿਸ ਕੀਤੀ ਜਾ ਸਕੇਗੀ।

ਦੇਸ਼ ’ਚ ਡਾਇਲਿਸਿਸ ਕੇਂਦਰ ਵਧਾਉਣ ਦੀ ਲੋੜ

* ਭਾਰਤ ’ਚ ਅਜੇ 4950 ਹੀ ਡਾਇਲਿਸਿਸ ਕੇਂਦਰ ਹਨ, ਜ਼ਿਆਦਾਤਰ ਨਿੱਜੀ ਹੱਥਾਂ ’ਚ।

* 2 ਲੱਖ ਮਰੀਜ਼ ਹਰ ਸਾਲ ਆਖਰੀ ਪੱਧਰ ਦੀ ਕਿਡਨੀ ਬੀਮਾਰੀ ਨਾਲ ਜੂਝਦਾ ਹੈ।

* 2.2 ਲੱਖ ਨਵੇਂ ਮਰੀਜ਼ ਹਰ ਸਾਲ ਜ਼ਹਿਰੀਲੇ ਤੱਤਾਂ ਦੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ।

* 3.4 ਕਰੋੜ ਹਰ ਸਾਲ ਨਵੇਂ ਡਾਇਲਿਸਿਸ ਕੇਂਦਰ ਬਣਾਏ ਜਾਣ ਦੀ ਲੋੜ

* 2 ਹਜ਼ਾਰ ਰੁਪਏ ਪ੍ਰਤੀ ਮਰੀਜ਼ ਹਰੇਕ ਦਿਨ ਆਉਂਦਾ ਹੈ ਭਾਰਤ ’ਚ ਡਾਇਲਿਸਿਸ ਦਾ ਘੱਟੋ-ਘੱਟ ਖਰਚ


Inder Prajapati

Content Editor

Related News