ਬਰੇਲੀ ''ਚ ਰਾਤ ਵੇਲੇ ਲੜਕੀ ਦਾ ਕਿਡਨੈਪ, ਸਵੇਰੇ ਮਿਲੀ ਲਾਸ਼

Monday, Jul 15, 2024 - 06:40 PM (IST)

ਬਰੇਲੀ ''ਚ ਰਾਤ ਵੇਲੇ ਲੜਕੀ ਦਾ ਕਿਡਨੈਪ, ਸਵੇਰੇ ਮਿਲੀ ਲਾਸ਼

ਬਰੇਲੀ (ਭਾਸ਼ਾ) : ਬਰੇਲੀ ਜ਼ਿਲ੍ਹੇ ਦੇ ਨਵਾਬਗੰਜ ਇਲਾਕੇ ਦੀ ਰਹਿਣ ਵਾਲੀ ਲੜਕੀ ਨੂੰ ਐਤਵਾਰ ਦੀ ਰਾਤ ਕਥਿਤ ਕਾਰ ਸਵਾਰਾਂ ਨੇ ਕਿਡਨੈਪ ਕਰ ਲਿਆ ਤੇ ਸੋਮਵਾਰ ਦੀ ਸਵੇਰ ਉਸ ਦੀ ਲਾਸ਼ ਸੜਕ ਕਿਨਾਰੇ ਖੱਡ 'ਚ ਭਰੇ ਪਾਣੀ ਵਿਚੋਂ ਮਿਲੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। 


ਸੀਨੀਅਰ ਪੁਲਿਸ ਅਧਿਕਾਰੀ ਮੁਕੇਸ਼ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਐਤਵਾਰ ਦੀ ਰਾਤ ਨੂੰ ਲਕਸ਼ਮੀ ਦੇਵੀ (22) ਆਪਣੇ ਰਿਸ਼ਤੇਦਾਰ ਦੇ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਘਰ ਜਾ ਰਹੀ ਸੀ। ਇਸੇ ਦੌਰਾਨ ਕਾਰ ਸਵਾਰ ਜ਼ਬਰੀ ਉਸ ਨੂੰ ਕਾਰ 'ਚ ਬਿਠਾ ਕੇ ਲੈ ਗਏ। ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਾਫਿਜ਼ਗੰਜ ਇਲਾਕੇ ਵਿਚ ਲੜਕੀ ਦਾ ਕਤਲ ਕਰ ਦਿੱਤਾ ਗਿਆ ਤੇ ਸੋਮਵਾਰ ਦੀ ਸਵੇਰ ਉਸ ਦੀ ਲਾਸ਼ ਫੈਜ਼ੁੱਲਾਗੰਜ ਲਿੰਕ ਰੋਡ 'ਤੇ ਸੜਕ ਕਿਨਾਰੇ ਖੱਡ 'ਚ ਭਰੇ ਪਾਣੀ ਵਿਚੋਂ ਮਿਲੀ। ਉਸ ਦਾ ਗਲਾ ਤੇ ਉਂਗਲੀਆਂ ਕੱਟੀਆਂ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪਰਿਵਾਰ ਦੇ ਮੁਤਾਬਕ ਐਤਵਾਰ ਰਾਤ ਵੇਲੇ ਹੀ ਉਨ੍ਹਾਂ ਨੇ ਹਾਫਿਜ਼ਗੰਜ ਥਾਣੇ 'ਚ ਨਵਾਬਗੰਜ ਇਲਾਕੇ ਦੇ ਮੋਨੂੰ ਗੁਪਤਾ ਤੇ ਹੋਰਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।


author

DILSHER

Content Editor

Related News