9 ਸਾਲਾ ਮਾਸੂਮ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਲਾਸ਼ ਦੇ ਕੀਤੇ 10 ਟੁਕੜੇ

Monday, Apr 03, 2023 - 10:17 AM (IST)

9 ਸਾਲਾ ਮਾਸੂਮ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਲਾਸ਼ ਦੇ ਕੀਤੇ 10 ਟੁਕੜੇ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਉਦੈਪੁਰ ਜ਼ਿਲ੍ਹੇ ਦੇ ਮਾਵਲੀ ਥਾਣਾ ਖੇਤਰ ’ਚ ਇਕ 9 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਅਤੇ ਬਾਅਦ ’ਚ ਲਾਸ਼ ਦੇ 10 ਟੁਕੜੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਲੋਪੜਾ ਪਿੰਡ ’ਚ ਰਹਿਣ ਵਾਲੀ 9 ਸਾਲ ਦੀ ਆਦਿਵਾਸੀ ਸਮਾਜ ਦੀ ਬੱਚੀ ਪੂਜਾ ਗਮੇਤੀ ਦੇ ਪਰਿਵਾਰਕ ਮੈਂਬਰਾਂ ਨੇ 29 ਮਾਰਚ ਨੂੰ ਉਸ ਦੀ ਗੁੰਮਸ਼ੁਦਗੀ ਅਤੇ ਅਗਵਾ ਦਾ ਮਾਮਲਾ ਦਰਜ ਕਰਵਾਇਆ ਸੀ। ਉਦੈਪੁਰ ਦੇ ਜ਼ਿਲ੍ਹਾ ਪੁਲਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ 9 ਸਾਲਾ ਬੱਚੀ ਦੀ ਲਾਸ਼ ਇਤਰਾਜ਼ਯੋਗ ਹਾਲਾਤ ’ਚ ਘਰ ਤੋਂ ਕੁਝ ਦੂਰੀ ’ਤੇ ਇਕ ਖੰਡਰ ਮਕਾਨ ’ਚੋਂ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ : ਲੇਹ 'ਚ ਕੁੜੀ ਨਾਲ ਜਬਰ ਜ਼ਿਨਾਹ, ਪੁਲਸ ਨੇ 48 ਘੰਟਿਆਂ ਅੰਦਰ ਦੋਸ਼ੀ ਕੀਤਾ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਕਿ ਗੁਆਂਢ ’ਚ ਰਹਿਣ ਵਾਲੇ ਮੁਲਜ਼ਮ ਕਮਲੇਸ਼ ਨੇ ਬੱਚੀ ਨਾਲ ਕਥਿਤ ਤੌਰ ’ਤੇ ਜਬਰ-ਜ਼ਿਨਾਹ ਕੀਤਾ ਅਤੇ ਬਾਅਦ ’ਚ ਉਸ ਦਾ ਕਤਲ ਕਰ ਕੇ ਲਾਸ਼ ਦੇ 10 ਟੁਕੜੇ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਮਲੇਸ਼ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਬੱਚੀ ਨਾਲ ਜਬਰ ਜ਼ਿਨਾਹ ਆਪਣੇ ਘਰ 'ਚ ਕੀਤਾ ਅਤੇ ਬਾਅਦ 'ਚ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਬੱਚੀ ਨੂੰ ਲਾਲਚ ਦੇ ਕੇ ਬੁਲਾਇਆ ਸੀ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News