ਖੁੰਟੀ : ਪੁਲਸ ਅਤੇ ਪਿੰਡ ਵਾਸੀਆਂ ''ਚ ਝੜਪ, 50 ਲੋਕ ਹਿਰਾਸਤ ''ਚ, 1 ਦੀ ਮੌਤ
Wednesday, Jun 27, 2018 - 12:10 PM (IST)

ਝਾਰਖੰਡ— ਖੁੰਟੀ 'ਚ ਅਗਵਾ ਕੀਤੇ ਜਵਾਨਾਂ ਦੀ ਰਿਹਾਈ ਲਈ ਪੁਲਸ ਦੀ ਟੀਮ ਘਾਘਰਾ ਪਿੰਡ 'ਚ ਜਿਵੇਂ ਹੀ ਦਾਖਲ ਹੋਈ। ਇਥੇ ਦੇ ਲੋਕਾਂ ਨਾਲ ਹੋਈ ਝੜਪ ਦੌਰਾਨ ਪੁਲਸ ਨੇ 50 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਝੜਪ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਰੈਫ ਦੀ ਟੁਕੜੀ ਘਾਘਰਾ ਪਿੰਡ ਪਹੁੰਚੀ। ਜਿਸ ਤੋਂ ਬਾਅਦ ਅਪਰੇਸ਼ਨ ਸ਼ੁਰੂ ਹੋਇਆ, ਸਿਮਡੇਗਾ, ਲੋਹਰਦਗਾ, ਗੁਮਲਾ ਅਤੇ ਚਾਈਬਾਸਾ ਦੇ ਲੱਗਭਗ 700 ਜਵਾਨ ਪਿੰਡ 'ਚ ਅਪਰੇਸ਼ਨ 'ਚ ਲੱਗੇ ਹੋਏ ਹਨ। ਮੰਗਲਵਾਰ ਪੂਰੀ ਰਾਤ ਘਾਘਰਾ ਪਿੰਡ ਦੇ ਬਾਹਰ ਐੈੱਸ.ਪੀ. ਅਤੇ ਡੀ.ਸੀ. ਪੁਲਸ ਬਲ ਨਾਲ ਤਾਇਨਾਤ ਰਹੇ ਹਨ। ਇਸ ਨਾਲ ਪਿੰਡ ਵਾਲੇ ਵੀ ਪਿੰਡ 'ਚ ਮੁਹਾਨੇ ਕਰਨ 'ਚ ਲੱਗੇ ਰਹੇ।
Our Jawans, Military & Paramilitary, sacrifice their lives daily. 280 Jawans have been martyred in J&K(since 2014) & 243 martyred in Naxal attacks (since 2015);
— Randeep Singh Surjewala (@rssurjewala) June 27, 2018
Latest Naxal attack proves that Modi Govt has messed up the Security Infrastructure.
My deepest condolences 🇮🇳 pic.twitter.com/bQOIVgmMAp
ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਦੁਪਹਿਰ ਇਸ ਆਦਿਵਾਸੀ ਪਿੰਡ ਦੇ 'ਪੱਤਥਲਗੜੀ ਸਮਰਥਕਾਂ ਨਾਲ ਪੁਲਸ ਦੀ ਝੜਪ ਤੋਂ ਬਾਅਦ ਲੱਗਭਗ ਦੋ ਸੌ ਸਮਰਥਕਾਂ ਨੇ ਆਨੀਗੜਾ ਪਿੰਡ ਪਹੁੰਚ ਸਾਂਸਦ ਕਰੀਆ ਮੁੰਡਾ ਦੇ ਤਿੰਨ ਸੁਰੱਖਿਆ ਕਰਮੀਆਂ ਨੂੰ ਅਗਵਾ ਕਰ ਲਿਆ। ਉਨ੍ਹਾਂ ਨੂੰ ਘਾਘਰਾ ਲਿਜਾਇਆ ਗਿਆ ਅਤੇ ਗ੍ਰਾਮ ਸਭਾ 'ਚ ਬੰਦੀ ਬਣਾ ਕੇ ਰੱਖਿਆ ਗਿਆ। ਪੱਤਥਲਗੜੀ ਸਮਰਥਕਾਂ ਦੀ ਮੰਗ ਹੈ ਕਿ ਰਾਸ਼ਟਰਪਤੀ, ਰਾਜਪਾਲ ਅਤੇ ਸੁਪਰੀਮ ਕੋਰਟ ਦੇ ਜੱਜ ਗ੍ਰਾਮਸਭਾ 'ਚ ਆ ਕੇ ਪੱਤਥਲਗੜੀ 'ਤੇ ਬਹਿਸ ਕਰਨ ਅਤੇ ਉਸ ਤੋਂ ਬਾਅਦ ਅਗਵਾ ਜਵਾਨਾਂ ਨੂੰ ਛੱਡਿਆ ਜਾਵੇਗਾ।