ਮਨੋਹਰ ਖੱਟੜ ਨੇ ਚੰਡੀਗੜ੍ਹ ਤੋਂ ਸੋਨੀਪਤ ਤੱਕ ਕੀਤਾ ਰੇਲ ''ਚ ਸਫ਼ਰ, ਨਿਪਟਾਏ ਦਫ਼ਤਰ ਦੇ ਕੰਮ
Tuesday, Jun 20, 2023 - 04:25 PM (IST)

ਹਰਿਆਣਾ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਕ ਵਾਰ ਮੁੜ ਸਾਦਗੀ ਦੀ ਮਿਸਾਲ ਪੇਸ਼ ਕਰਦੇ ਹੋਏ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਸੋਨੀਪਤ ਤੱਕ ਜਨਸ਼ਤਾਬਦੀ 'ਚ ਸਫ਼ਰ ਕੀਤਾ ਅਤੇ ਇਸ ਦੌਰਾਨ ਦਫ਼ਤਰ ਦੇ ਕੰਮ ਵੀ ਨਿਪਟਾਏ। ਖੱਟੜ ਦੇ ਕਰਨਾਲ ਸਟੇਸ਼ਨ 'ਤੇ ਪਹੁੰਚਣ 'ਤੇ ਉਨ੍ਹਾਂ ਦੇ ਮੀਡੀਆ ਕੋਆਰਡੀਨੇਟਰ ਜਗਮੋਹਨ ਆਨੰਦ ਨੇ ਉਨ੍ਹਾਂ ਦਾ ਸੁਆਗਤ ਕੀਤਾ।
जनशताब्दी की यात्रा! pic.twitter.com/oY5XQeubzO
— Manohar Lal (@mlkhattar) June 20, 2023
ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਸਲਾਹ-ਮਸ਼ਵਰਾ ਵੀ ਕੀਤਾ। ਉਨ੍ਹਾਂ ਨੇ ਆਮ ਲੋਕਾਂ ਦਾ ਸੁਆਗਤ ਵੀ ਸਵੀਕਾਰ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਰੇਲ ਦਾ ਸਫ਼ਰ ਸਰਲ, ਸੌਖਾ ਅਤੇ ਆਰਾਮਦਾਇਕ ਹੁੰਦਾ ਹੈ। ਸੜਕ ਅਤੇ ਹਵਾਈ ਮਾਰਗ ਤੋਂ ਚੰਗਾ ਰੇਲ ਮਾਰਗ ਹੈ। ਰੇਲ ਯਾਤਰਾ ਦੌਰਾਨ ਵਿਅਕਤੀ ਨੂੰ ਕਾਫ਼ੀ ਸਮਾਂ ਮਿਲ ਜਾਂਦਾ ਹੈ। ਇਸ ਦੌਰਾਨ ਲੋਕਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਫਾਈਲ ਸੰਬੰਧੀ ਕੰਮ ਨਿਪਟਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰੇਲਵੇ 'ਚ ਯਾਤਰਾ ਕਰਨ ਦਾ ਉਨ੍ਹਾਂ ਦਾ ਪੁਰਾਣਾ ਅਨੁਭਵ ਰਿਹਾ ਹੈ। ਅੱਜ ਜਨਸ਼ਤਾਬਦੀ 'ਚ ਯਾਤਰਾ ਕਰ ਕੇ ਚੰਗਾ ਅਨੁਭਵ ਹੋ ਰਿਹਾ ਹੈ।