CM ਖੱਟੜ ਨੇ ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ 25 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ
Thursday, Feb 01, 2024 - 04:10 PM (IST)
ਹਰਿਆਣਾ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਿਸਾਰ ਜ਼ਿਲ੍ਹੇ ਦੇ ਉਕਲਾਨਾ 'ਚ 7 ਓਡੀਆਰ ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ 25 ਕਰੋੜ ਰੁਪਏ ਕਰਚ ਦੀ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਹੈ। ਅਧਿਕਾਰਤ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਪੇਂਡੂ ਖੇਤਰਾਂ ਤੋਂ ਉਤਪਾਦਨ ਨੂੰ ਬਾਜ਼ਾਰ ਕੇਂਦਰਾਂ, ਤਹਿਸੀਲ ਹੈੱਡ ਕੁਆਰਟਰਾਂ, ਬਲਾਕ ਵਿਕਾਸ ਹੈੱਡ ਕੁਆਰਟਰਾਂ, ਰੇਲਵੇ ਸਟੇਸ਼ਨਾਂ ਆਦਿ ਤੱਕ ਪਹੁੰਚ ਪ੍ਰਦਾਨ ਕਰਨ ਵਾਲੀਆਂ ਸੜਕਾਂ ਨੂੰ ਹੋਰ ਜ਼ਿਲ੍ਹਾ ਸੜਕਾਂ (ਓਡੀਆਰ) ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ 'ਚ ਅਨੁਮਾਨਿਤ ਲਾਗਤ 'ਚ 2.26 ਕਿਲੋਮੀਟਰ ਤੱਕ ਫੈਲੀ ਪਿੰਡ ਕੰਦੁਲ ਤੋਂ ਕਿਨਾਲਾ ਸੜਕ ਦਾ ਚੌੜੀਕਰਨ 2.75 ਕਰੋੜ, ਪਿੰਡ ਫਰੀਦਪੁਰ ਤੋਂ ਭੈਣੀ ਬਾਦਾਸ਼ਪੁਰ ਤੱਕ, 3.52 ਕਿਲੋਮੀਟਰ ਲੰਬੀ ਸੜਕ 'ਤੇ 1.75 ਕਰੋੜ, ਪਿੰਡ ਦੌਲਤਪੁਰ ਤੋਂ ਖੇਦੜ ਵਾਇਆ ਇਸਰਹੇੜੀ 9.33 ਕਿਲੋਮੀਟਰ ਲੰਬੀ ਸੜਕ 'ਤੇ 7.64 ਕਰੋੜ, ਉਕਲਾਨਾ ਦੇ ਪਿੰਡ ਨੋਹ 'ਚ 1.520 ਕਿਲੋਮੀਟਰ ਤੱਕ ਚੌਪਾਲ ਤੋਂ ਦੋਵੇਂ ਬੱਸ ਸਟੈਂਡ ਤੱਕ ਦਾ ਮੁੜ ਨਿਰਮਾਣ 'ਤੇ 2.65 ਕਰੋੜ ਖਰਚ ਹੋਣਗੇ। ਪਿੰਡ ਛੰਨਾ ਤੋਂ ਸੰਦਲਾਣਾ ਤੱਕ ਸੜਕ ਦੀ ਮਜ਼ਬੂਤੀ, ਬਰਵਾਲਾ ਤੋਂ ਖਰਕੜਾ ਤੱਕ ਸੜਕ ਦੀ ਵਿਸ਼ੇਸ਼ ਮੁਰੰਮਤ ਅਤੇ ਗੈਬੀਪੁਰ ਬਬੁਵਾ ਹਸਨਗੜ੍ਹ ਲਿਤਾਨੀ ਸੜਕ ਦਾ ਵੀ ਮਜ਼ਬੂਤੀਕਰਨ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8