ਖੜਗੇ ਦੀ ਨਵੀਂ ਟੀਮ ਛੇਤੀ, 70 ਫੀਸਦੀ ਅਹੁਦੇਦਾਰਾਂ ਤੋਂ ਨਾਖੁਸ਼

Wednesday, Mar 15, 2023 - 11:44 AM (IST)

ਖੜਗੇ ਦੀ ਨਵੀਂ ਟੀਮ ਛੇਤੀ, 70 ਫੀਸਦੀ ਅਹੁਦੇਦਾਰਾਂ ਤੋਂ ਨਾਖੁਸ਼

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਕਾਂਗਰਸ ਸੰਗਠਨ ਦੇ ਢਾਂਚੇ ’ਚ ਵੱਡੀ ਤਬਦੀਲੀ ਕਰਨ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਖੜਗੇ ਨੇ ਸਾਰੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦਾ ਰਿਪੋਰਟ ਕਾਰਡ ਮੰਗਿਆ ਹੈ ਅਤੇ ਉਹ ਲਗਭਗ 70 ਫੀਸਦੀ ਅਹੁਦੇਦਾਰਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਸਨ। ਜਾਣਕਾਰੀ ਅਨੁਸਾਰ ਕੇਰਲ ਦੇ ਇੰਚਾਰਜ ਜਨਰਲ ਸਕੱਤਰ ਤਾਰਿਕ ਅਨਵਰ, ਮਹਾਰਾਸ਼ਟਰ ਦੇ ਇੰਚਾਰਜ ਜਨਰਲ ਸਕੱਤਰ ਐੱਚ. ਕੇ. ਪਾਟਿਲ, ਆਂਧਰ ਪ੍ਰਦੇਸ਼ ਦੇ ਇੰਚਾਰਜ ਜਨਰਲ ਸਕੱਤਰ ਓਮਨ ਚਾਂਡੀ, ਝਾਰਖੰਡ ਦੇ ਇੰਚਾਰਜ ਅਵਿਨਾਸ਼ ਪਾਂਡੇ, ਓਡਿਸ਼ਾ ਦੇ ਇੰਚਾਰਜ ਚੇਲਾ ਕੁਮਾਰ, ਗੁਜਰਾਤ ਇੰਚਾਰਜ ਹਰੀਸ਼ ਚੌਧਰੀ, ਗੁਜਰਾਤ ਇੰਚਾਰਜ ਰਘੁ ਸ਼ਰਮਾ, ਬਿਹਾਰ ਇੰਚਾਰਜ ਭਗਤ ਚਰਨ ਦਾਸ, ਉੱਤਰਾਖੰਡ ਇੰਚਾਰਜ ਦੇਵੇਂਦਰ ਯਾਦਵ, ਮੇਘਾਲਿਆ ਇੰਚਾਰਜ ਮਨੀਸ਼ ਚਤਰਥ, ਮੱਧ ਪ੍ਰਦੇਸ਼ ਇੰਚਾਰਜ ਜੇ. ਪੀ. ਅਗਰਵਾਲ ਅਤੇ ਮੁਕੁਲ ਵਾਸਨਿਕ ਉਨ੍ਹਾਂ ਦੀ ਜਾਂਚ ਦੇ ਘੇਰੇ ’ਚ ਹਨ।

ਖੜਗੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਚੰਗੀ ਮਸ਼ੀਨਰੀ ਚਾਹੁੰਦੇ ਹਨ ਅਤੇ ਹਰ ਕੀਮਤ ’ਤੇ ਕਰਨਾਟਕ ਜਿੱਤਣਾ ਚਾਹੁੰਦੇ ਹਨ। ਉਹ ਇਹ ਯਕੀਨੀ ਕਰਣਗੇ ਕਿ ਕਾਂਗਰਸ ਦੀ ਜਿੱਤ ਪੱਕੀ ਕਰਨ ਕਰਨ ਲਈ ਡੀ. ਕੇ. ਸ਼ਿਵ ਕੁਮਾਰ ਤੇ ਸਿੱਧਰਮਈਆ ਸੂਬੇ ’ਚ ਤਾਲਮੇਲ ਬਣਾ ਕੇ ਕੰਮ ਕਰਨ। ਖੜਗੇ ਕਾਂਗਰਸ ਦੇ ਮੀਡੀਆ ਵਿਭਾਗ ਦੇ ਕੰਮਕਾਜ ਤੋਂ ਵੀ ਨਾਖੁਸ਼ ਹਨ। ਖੜਗੇ ਨੂੰ ਲੱਗਦਾ ਹੈ ਕਿ ਮੀਡੀਆ ਵਿਭਾਗ ਦਾ ਫੋਕਸ ਸਿਰਫ ਅੰਗ੍ਰੇਜ਼ੀ ਮੀਡੀਆ ’ਤੇ ਹੈ ਜਦਕਿ ਕਾਂਗਰਸ ਲਈ ਹਿੰਦੀ ਅਤੇ ਖੇਤਰੀ ਮੀਡੀਆ ’ਤੇ ਜ਼ਿਆਦਾ ਕੰਮ ਕਰਨਾ ਜ਼ਰੂਰੀ ਹੈ। ਇਸੇ ਕਾਰਨ ਕਾਂਗਰਸ ਦਿਹਾਤੀ ਇਲਾਕਿਆਂ ’ਚ ਆਪਣੀਆਂ ਨੀਤੀਆਂ ਅਤੇ ਆਵਾਜ਼ ਤੱਕ ਨਹੀਂ ਪਹੁੰਚਾ ਪਾ ਰਹੀ ਹੈ। ਇਸ ਫੇਰਬਦਲ ਦੇ ਫੌਰਨ ਬਾਅਦ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਏਪੁਰ ਅਜਲਾਸ ’ਚ ਕਾਰਜ ਕਮੇਟੀ ਦੇ ਮੈਂਬਰਾਂ ਦੀ ਗਿਣਤੀ 23 ਤੋਂ ਵਧਾ ਕੇ 35 ਕਰ ਦਿੱਤੀ ਗਈ, ਜਿਸ ਨਾਲ ਲਗਭਗ ਸਾਰੇ ਵੱਡੇ ਨੇਤਾਵਾਂ ਨੂੰ ਉੱਚ ਅਧਿਕਾਰ ਪ੍ਰਾਪਤ ਸੰਸਥਾਵਾਂ ’ਚ ਜਗ੍ਹਾ ਮਿਲਣ ਦੀ ਉਮੀਦ ਹੈ।


author

Rakesh

Content Editor

Related News