ਕਿਸਾਨ ਅੰਦੋਲਨ ਲਈ ਦਾਨ ਦੇਣ ਵਾਲਿਆਂ ਨੂੰ ''ਖ਼ਾਲਸਾ ਏਡ'' ਦਾ ਦਿਲੋਂ ਧੰਨਵਾਦ, ਆਖੀ ਵੱਡੀ ਗੱਲ

Wednesday, Dec 02, 2020 - 06:35 PM (IST)

ਕਿਸਾਨ ਅੰਦੋਲਨ ਲਈ ਦਾਨ ਦੇਣ ਵਾਲਿਆਂ ਨੂੰ ''ਖ਼ਾਲਸਾ ਏਡ'' ਦਾ ਦਿਲੋਂ ਧੰਨਵਾਦ, ਆਖੀ ਵੱਡੀ ਗੱਲ

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ ਕੜਾਕੇ ਦੀ ਠੰਡ ਵਿਚ 'ਅੰਨਦਾਤਾ' ਦਿੱਲੀ ਦੀਆਂ ਸੜਕਾਂ 'ਤੇ ਆਪਣੇ ਹੱਕਾਂ ਲਈ ਲੜ ਰਿਹਾ ਹੈ। ਲਗਾਤਾਰ 7ਵੇਂ ਦਿਨ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨਾਲ ਬੀਤੇ ਕੱਲ੍ਹ ਕੇਂਦਰ ਨਾਲ ਹੋਈ ਬੈਠਕ ਬੇਨਤੀਜਾ ਰਹੀ, ਜਿਸ ਕਾਰਨ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। 'ਦਿੱਲੀ ਚਲੋ ਅੰਦੋਲਨ' 'ਚ ਸ਼ਾਮਲ ਪੰਜਾਬ ਦੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਵਲੋਂ ਸਮਰਥਨ ਮਿਲਿਆ ਹੈ, ਉੱਥੇ ਹੀ ਵੱਡੀ ਗਿਣਤੀ 'ਚ ਕਈ ਲੋਕ ਉਨ੍ਹਾਂ ਦੀ ਮਦਦ ਲਈ ਵੀ ਅੱਗੇ ਆ ਰਹੇ ਹਨ। 'ਖ਼ਾਲਸਾ ਏਡ' ਵੀ ਉਨ੍ਹਾਂ 'ਚੋਂ ਇਕ ਹੈ, ਜੋ ਕਿ ਹਰ ਮੁਸ਼ਕਲ ਘੜੀ 'ਚ ਡਟੀ ਰਹਿੰਦੀ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)

ਖ਼ਾਲਸਾ ਏਡ ਨੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਲਈ ਸਰਗਰਮੀ ਨਾਲ ਸਾਥ ਦੇ ਰਹੇ ਸਮਰਥਕਾਂ ਦਾ ਦਿਲੋਂ ਧੰਨਵਾਦ ਕੀਤਾ ਹੈ। ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੇ ਬਕਾਇਦਾ ਫੇਸਬੁੱਕ 'ਤੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ਅਸੀਂ ਉਨ੍ਹਾਂ ਸਮਰਥਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਜੋ ਕਿ ਕਿਸਾਨਾਂ ਦਾ ਸਾਥ ਦੇ ਰਹੇ ਹਨ। ਸਾਡੀ ਪੰਜਾਬ ਟੀਮ ਇਸ ਸਮੇਂ ਲੰਗਰ ਅਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੀ ਹੈ। ਅਸੀਂ ਆਪਣੇ ਸਮਰਥਕਾਂ ਦੇ ਸਹਿਯੋਗ ਅਤੇ ਪਿਆਰ ਦੇ ਹਮੇਸ਼ਾ ਰਿਣੀ ਹਾਂ। ਪਿਛਲੇ ਕੁਝ ਦਿਨਾਂ ਤੋਂ ਸੰਗਤ ਨੇ ਜੋ ਵਿ ਦਸਵੰਧ, ਖ਼ਾਲਸਾ ਏਡ ਦੇ ਖ਼ਾਤਿਆਂ ਵਿਚ ਕਿਸਾਨਾਂ ਲਈ ਭੇਜਿਆ ਹੈ, ਅਸੀਂ ਉਸ ਨੂੰ ਕਿਸਾਨਾਂ ਲਈ ਚੱਲ ਰਹੀ ਸੇਵਾ ਲਈ ਵਰਤਾਂਗੇ।

PunjabKesari

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ

ਰਵੀ ਸਿੰਘ ਨੇ ਕਿਹਾ ਕਿ ਸਾਡੀ ਟੀਮ ਜ਼ਮੀਨੀ ਪੱਧਰ 'ਤੇ ਮਿਲ ਕੇ ਕੰਮ ਕਰ ਰਹੀ ਹੈ। ਇਸ ਸਮੇਂ ਪੈਸੇ ਇਕੱਠੇ ਕਰਨ ਲਈ ਸਾਡੇ ਵਲੋਂ ਕੋਈ ਬੇਨਤੀ ਨਹੀਂ ਕੀਤੀ ਗਈ ਹੈ। ਭਵਿੱਖ 'ਚ ਜਦੋਂ ਵੀ ਲੋੜ ਹੋਈ ਤਾਂ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ। ਸਾਡੀ ਟੀਮ ਕਿਸਾਨਾਂ ਦੀ ਮਦਦ ਲਈ ਤਿਆਰ-ਬਰ-ਤਿਆਰ ਹੈ। ਤੁਸੀਂ ਸਾਡੇ ਨਾਲ ਜੁੜੇ ਰਹੋ। ਅਜੇ ਸਾਨੂੰ ਹੋਰ ਪੈਸੇ ਦੀ ਲੋੜ ਨਹੀਂ ਹੈ। ਭਵਿੱਖ 'ਚ ਜਦੋਂ ਵੀ ਲੋੜ ਪਈ ਤਾਂ ਅਸੀਂ ਜ਼ਰੂਰ ਬੇਨਤੀ ਕਰਾਂਗੇ। ਇਸ ਦੇ ਨਾਲ ਹੀ ਰਵੀ ਸਿੰਘ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਤੁਸੀਂ ਕਿਸਾਨਾਂ ਦੇ ਸੰਘਰਸ਼ ਲਈ ਜੋ ਵੀ ਪੈਸੇ ਦਿਓ, ਉਹ ਦੇਖ ਪਰਖ ਕੇ ਦਿਓ, ਤਾਂ ਜੋ ਤੁਹਾਡਾ ਦਿੱਤਾ ਪੈਸਾ ਉੱਥੇ ਪਹੁੰਚ ਸਕੇ, ਜਿੱਥੇ ਤੁਸੀਂ ਭੇਜਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ: ਹੱਕਾਂ ਲਈ ਡਟੇ ਹਾਂ, ਹੁਣ ਤਾਂ ਰੋਕਿਆਂ ਨਹੀਂ ਰੁਕਦੇ, ਵੇਖੋ ਕਿਸਾਨਾਂ ਦਾ ਸੰਘਰਸ਼ ਤਸਵੀਰਾਂ ਦੀ ਜ਼ੁਬਾਨੀ


author

Tanu

Content Editor

Related News