ਖਾਲਿਸਤਾਨੀ ਕਮਾਂਡੋ ਫੋਰਸ ਦਾ ਭਗੌੜਾ ਗੁਰਸੇਵਕ ਗ੍ਰਿਫਤਾਰ

03/13/2019 5:09:06 PM

ਨਵੀਂ ਦਿੱਲੀ— ਦਿੱਲੀ ਕ੍ਰਾਈਮ ਬਰਾਂਚ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਦਿੱਲੀ ਕ੍ਰਾਈਮ ਬਰਾਂਚ ਅਤੇ ਇੰਟਰ ਬਾਰਡਰ ਗੈਂਗਸਟਰ ਇਨਵੈਸਟੀਗੇਸ਼ਨ ਸਕਵਾਇਡ (ਆਈ. ਜੀ. ਆਈ. ਐੱਸ.) ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਖਾਲਿਸਤਾਨੀ ਕਮਾਂਡੋ ਫੋਰਸ (ਕੇ. ਐੱਫ. ਸੀ.) ਦੇ ਭਗੌੜਾ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ 50 ਸਾਲਾ ਗੁਰਸੇਵਕ ਉਰਫ ਬਬਲੂ ਦੇ ਰੂਪ ਵਿਚ ਹੋਈ ਹੈ। ਉਸ ਨੇ ਪੰਜਾਬ, ਦਿੱਲੀ, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਕ੍ਰਾਈਮ ਬਰਾਂਚ ਨੇ ਦਿੱਲੀ ਦੇ ਕੌਮਾਂਤਰੀ ਬੱਸ ਅੱਡੇ ਤੋਂ ਉਸ ਨੂੰ ਗ੍ਰਿਫਤਾਰ ਕੀਤਾ, ਜਿੱਥੇ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। 

ਐਡੀਸ਼ਨਲ ਪੁਲਸ ਕਮਿਸ਼ਨਰ ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਗੁਰਸੇਵਕ 50 ਤੋਂ ਵਧ ਅੱਤਵਾਦੀ ਗਤੀਵਿਧੀਆਂ, ਪੁਲਸ ਅਧਿਕਾਰੀਆਂ ਅਤੇ ਖ਼ਬਰੀਆਂ ਦੀ ਹੱਤਿਆ, ਬੈਂਕਾਂ ਵਿਚ ਡਕੈਤੀ ਅਤੇ ਹੋਰ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਗੁਰਸੇਵਕ ਕਈ ਮਾਮਲਿਆਂ ਵਿਚ 26 ਤੋਂ ਵੀ ਜ਼ਿਆਦਾ ਸਾਲਾਂ ਤਕ ਜੇਲ ਵਿਚ ਰਿਹਾ ਅਤੇ ਉਹ ਪਾਕਿਸਤਾਨ ਸਥਿਤ ਕੁਝ ਅੱਤਵਾਦੀ ਸੰਗਠਨਾਂ ਦੇ ਸੰਪਰਕ ਵਿਚ ਸੀ।


Tanu

Content Editor

Related News