15 ਅਗਸਤ ਤੋਂ ਸ਼ੁਰੂ ਹੋ ਰਹੀ ਖਾਦੀ ਪ੍ਰਦਰਸ਼ਨੀ ਪਹਿਲੀ ਵਾਰ ਵਿਦੇਸ਼ਾਂ ''ਚ ਵੀ ਮਚਾਏਗੀ ਧੂਮ

Sunday, Aug 12, 2018 - 01:59 PM (IST)

15 ਅਗਸਤ ਤੋਂ ਸ਼ੁਰੂ ਹੋ ਰਹੀ ਖਾਦੀ ਪ੍ਰਦਰਸ਼ਨੀ ਪਹਿਲੀ ਵਾਰ ਵਿਦੇਸ਼ਾਂ ''ਚ ਵੀ ਮਚਾਏਗੀ ਧੂਮ

ਨਵੀਂ ਦਿੱਲੀ — ਸੁਤੰਤਰਤਾ ਦਿਵਸ 'ਤੇ 15 ਅਗਸਤ ਤੋਂ ਦੁਨੀਆ ਦੇ 10 ਦੇਸ਼ਾਂ ਵਿਚ ਖਾਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮਿਸ਼ਨਰ ਨੇ ਆਪਣੇ ਦੇਸ਼ਾਂ ਦੀਆਂ  ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ ਜਿਹੜੀਆਂ ਕਿ ਹਫਤਾ ਭਰ ਚੱਲਣਗੀਆਂ। ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ(ਕੇ.ਵੀ.ਆਈ.ਸੀ.) ਨੇ ਵਿਦੇਸ਼ਾਂ ਵਿਚ ਖਾਦੀ ਉਤਪਾਦ 7 ਅਗਸਤ ਨੂੰ ਹੀ ਭੇਜ ਦਿੱਤੇ ਸਨ। KVIC ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਪਹਿਲੀ ਵਾਰ ਖਾਦੀ ਦੀ ਪ੍ਰਦਰਸ਼ਨੀ ਵਿਦੇਸ਼ਾਂ ਵਿਚ ਲਗਾਈ ਜਾ ਰਹੀ ਹੈ। ਇਸ ਤੋਂ ਬਾਅਦ 2 ਅਕਤੂਬਰ ਨੂੰ ਲਗਭਗ 50 ਦੇਸ਼ਾਂ ਵਿਚ ਇਸ ਤਰ੍ਹਾਂ ਦੀ ਹੋਰ ਪ੍ਰਦਰਸ਼ਨੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

PunjabKesari

26 ਦੇਸ਼ਾਂ ਦੇ ਦੂਤਾਵਾਸਾਂ ਨੇ ਦਿੱਤੀ ਸਕਾਰਾਤਮਕ ਪ੍ਰਤੀਕ੍ਰਿਆ

KVIC ਦੇ ਚੇਅਰਮੈਨ ਵਿਨੈ ਕੁਮਾਰ ਸਕਸੈਨਾ ਨੇ ਪਿਛਲੇ ਮਹੀਨੇ 42 ਦੇਸ਼ਾਂ ਦੀ ਭਾਰਤ ਸਥਿਤ ਅੰਬੈਸੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਖਾਦੀ ਨੂੰ ਪ੍ਰਫੁੱਲਤ ਕਰਨ ਲਈ ਕਿਹਾ। ਸਕਸੈਨਾ ਅਨੁਸਾਰ ਸੰਸਾਰ ਭਰ ਵਿਚ ਖਾਦੀ ਦੀ ਪ੍ਰਸਿੱਧੀ ਕਾਰਨ  26 ਦੂਤਾਵਾਸਾਂ ਅਤੇ ਹਾਈ ਕਮਿਸ਼ਨ ਨੇ ਸਕਾਰਾਤਮਕ ਫੀਡਬੈਕ ਦਿੱਤਾ ਅਤੇ ਖਾਦੀ ਨੂੰ ਪ੍ਰੋਤਸਾਹਿਤ ਕਰਨ 'ਚ ਆਪਣੀ ਦਿਲਚਸਪੀ ਦਿਖਾਈ।

ਦੁਨੀਆ ਦੇ ਇਨ੍ਹਾਂ ਦੇਸ਼ਾਂ ਵਿਚ ਲੱਗੇਗੀ ਪ੍ਰਦਰਸ਼ਨੀ

ਖਾਦੀ ਨੂੰ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਪਹੁੰਚਾਉਣ ਲਈ ਬਹਿਰੀਨ, ਤਹਿਰਾਨ, ਲੰਡਨ, ਸਿੰਗਾਪੁਰ, ਜਾਰਡਨ, ਪਰਥ, ਓਟਾਵਾ, ਪੁਰਤਗਾਲ, ਜੇਦਾਹ ਅਤੇ ਰੋਮ ਦੇ 10 ਸਥਾਨਾਂ ਦਾ ਫੈਸਲਾ ਕੀਤਾ ਗਿਆ ਹੈ, ਜਿਨ੍ਹਾਂ ਵਿਚ 20 ਤਰ੍ਹਾਂ ਦੇ ਕੱਪੜੇ-ਮਲਮਲ ਤੋਂ ਰੇਸ਼ਮ ਤੱਕ ਅਤੇ ਕਪਾਹ ਤੋਂ ਊੱਨ ਤੱਕ - ਮੋਦੀ ਜੈਕੇਟ, ਸ਼ਰਟ,ਟਾਪ, ਡਿਜ਼ਾਇਨਰ ਕੁੜਤਾ, ਵੈਸਟਰਨ ਕੱਪੜੇ, ਸ਼ੈਪੂ, ਸੈਨੀਟਾਈਜ਼ਰ, ਹਰਬਲ ਚਾਹ, ਕਾਫੀ ਲੈਦਰ ਪਰਸ ਆਦਿ ਸ਼ਾਮਲ ਹਨ।


Related News