ਕੁੰਭ ਨਗਰੀ ''ਚ ਛਾਇਆ ''ਚਾਬੀ ਵਾਲਾ ਬਾਬਾ'', ਜਾਣੋ ਆਪਣੇ ਨਾਲ ਕਿਉਂ ਰੱਖਦੈ 20 ਕਿੱਲੋ ਦੀ ਚਾਬੀ

Sunday, Dec 29, 2024 - 04:48 PM (IST)

ਕੁੰਭ ਨਗਰੀ ''ਚ ਛਾਇਆ ''ਚਾਬੀ ਵਾਲਾ ਬਾਬਾ'', ਜਾਣੋ ਆਪਣੇ ਨਾਲ ਕਿਉਂ ਰੱਖਦੈ 20 ਕਿੱਲੋ ਦੀ ਚਾਬੀ

ਨੈਸ਼ਨਲ ਡੈਸਕ- ਪ੍ਰਯਾਗਰਾਜ ਦੇ ਕੁੰਭ ਮੇਲੇ 'ਚ ਇਸ ਸਮੇਂ ਸਾਧੂ-ਸੰਤਾਂ ਦਾ ਇਕ ਅਜੀਬੋ-ਗਰੀਬ ਆਲਮ ਦੇਖਣ ਨੂੰ ਮਿਲ ਰਿਹਾ ਹੈ। ਇਥੇ ਹਰ ਬਾਬੇ ਦੀ ਆਪਣੀ ਇਕ ਅਨੋਖੀ ਕਹਾਣੀ ਹੈ। ਕੁਝ ਬਾਬੇ ਈ-ਰਿਕਸ਼ਾ ਰਾਹੀਂ ਯਾਤਰਾ ਕਰਦੇ ਹਨ ਤਾਂ ਕੁਝ ਹਠ ਯੋਗੀ ਹਨ, ਜਦੋਂਕਿ ਕੁਝ ਆਪਣੇ ਨਾਲ ਜਾਨਵਰ ਜਾਂ ਘੋੜੇ ਰੱਖਦੇ ਹਨ। ਇਸ ਸਭ ਵਿਚਕਾਰ ਇਕ ਅਜਿਹਾ ਬਾਬਾ ਵੀ ਹੈ ਜਿਸ ਦਾ ਨਾਂ 'ਚਾਬੀ ਵਾਲਾ ਬਾਬਾ' ਹੈ। ਬਾਬੇ ਕੋਲ ਲੋਹੇ ਦੀ ਭਾਰੀ ਚਾਬੀ ਹੈ, ਜਿਸਨੂੰ ਉਹ ਆਪਣੇ ਹੱਥ ਵਿਚ ਰੱਖਦਾ ਹੈ। ਇਸ ਚਾਬੀ ਦੀ ਆਪਣੀ ਇਕ ਰਹੱਸਮਈ ਕਹਾਣੀ ਹੈ ਅਤੇ ਲੋਕ ਇਸ ਚਾਬੀ ਦੇ ਰਾਜ਼ ਨੂੰ ਜਾਣਨ ਲਈ ਬਾਬੇ ਦੇ ਦਰਸ਼ਨ ਕਰਨ ਆਉਂਦੇ ਹਨ। 

ਕੌਣ ਹੈ 'ਚਾਬੀ ਵਾਲਾ ਬਾਬਾ'

ਚਾਬੀ ਵਾਲੇ ਬਾਬੇ ਦਾ ਅਸਲੀ ਨਾਂ ਹਰੀਸ਼ਚੰਦਰ ਵਿਸ਼ਵਕਰਮਾ ਹੈ ਅਤੇ ਉਹ ਉਤਰ ਪ੍ਰਦੇਸ਼ ਦੇ ਰਾਏਬਰੇਲੀ ਦਾ ਰਹਿਣ ਵਾਲਾ ਹੈ। 50 ਸਾਲਾ ਹਰੀਸ਼ਚੰਦਰ ਬਚਪਨ ਤੋਂ ਹੀ ਅਧਿਆਤਮਿਕਤਾ ਵੱਲ ਆਕਰਸ਼ਿਤ ਸੀ ਪਰ ਆਪਣੇ ਪਰਿਵਾਰਕ ਮੈਂਬਰਾਂ ਦੇ ਡਰ ਕਾਰਨ ਉਹ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦਾ ਸੀ। 16 ਸਾਲ ਦੀ ਉਮਰ ਵਿੱਚ ਉਸਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਨਫ਼ਰਤ ਨਾਲ ਲੜਨ ਦਾ ਫੈਸਲਾ ਕੀਤਾ ਅਤੇ ਘਰ ਛੱਡ ਦਿੱਤਾ। ਹੁਣ ਉਹ ਕਬੀਰਾ ਬਾਬਾ ਦੇ ਨਾਂ ਨਾਲ ਮਸ਼ਹੂਰ ਹੈ ਕਿਉਂਕਿ ਉਹ ਕਬੀਰ ਪੰਥੀ ਵਿਚਾਰਧਾਰਾ ਦਾ ਪਾਲਣ ਕਰਦਾ ਹੈ।

ਚਾਬੀ ਦਾ ਰਹੱਸ

ਕਬੀਰਾ ਬਾਬਾ ਨੇ ਦੱਸਿਆ ਕਿ ਉਨ੍ਹਾਂ ਕੋਲ ਜੋ ਚਾਬੀ ਹੈ ਉਹ ਸਿਰਫ਼ ਲੋਹੇ ਦੀ ਵਸਤੂ ਨਹੀਂ ਹੈ ਸਗੋਂ ਹਉਮੈ ਦਾ ਤਾਲਾ ਖੋਲ੍ਹਣ ਦਾ ਪ੍ਰਤੀਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਚਾਬੀ ਰਾਹੀਂ ਉਹ ਲੋਕਾਂ ਦੀ ਹਉਮੈ ਨੂੰ ਤੋੜਦੇ ਹਨ ਅਤੇ ਉਨ੍ਹਾਂ ਨੂੰ ਅਧਿਆਤਮਿਕਤਾ ਦਾ ਰਸਤਾ ਦਿਖਾਉਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਉਮੈ ਅਤੇ ਨਫ਼ਰਤ ਨੂੰ ਦੂਰ ਕਰਕੇ ਹੀ ਸਮਾਜ ਵਿੱਚ ਸੱਚੀ ਸ਼ਾਂਤੀ ਅਤੇ ਪਿਆਰ ਫੈਲ ਸਕਦਾ ਹੈ। ਬਾਬਾ ਆਪਣੀ ਯਾਤਰਾ ਦੌਰਾਨ ਜਿੱਥੇ ਵੀ ਜਾਂਦਾ ਹੈ ਲੋਕ ਉਨ੍ਹਾਂ ਤੋਂ ਚਾਬੀ ਬਾਰੇ ਪੁੱਛਦੇ ਹਨ ਅਤੇ ਦਰਸ਼ਨ ਕਰਦੇ ਹਨ।


author

Rakesh

Content Editor

Related News