ਕਫ ਸਿਰਪ ਨਾਲ 20 ਬੱਚਿਆਂ ਦੀ ਮੌਤ ਦਾ ਮਾਮਲਾ: ਚੇਨਈ ’ਚ ਕੋਲਡ੍ਰਿਫ ਦੇ ਪ੍ਰਮੋਟਰ ਦੀ ਜਾਇਦਾਦ ਕੁਰਕ
Thursday, Dec 04, 2025 - 08:18 AM (IST)
ਨਵੀਂ ਦਿੱਲੀ (ਭਾਸ਼ਾ) : ਮੱਧ ਪ੍ਰਦੇਸ਼ ’ਚ ਘੱਟੋ-ਘੱਟ 20 ਬੱਚਿਆਂ ਦੀ ਮੌਤ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਮੰਨੇ ਜਾ ਰਹੇ ਕਫ ਸਿਰਪ ਕੋਲਡ੍ਰਿਫ ਦੇ ਨਿਰਮਾਤਾ ਸ਼੍ਰੀਸਨ ਫਾਰਮਾਸਿਊਟੀਕਲਜ਼ ਦੇ ਪ੍ਰਮੋਟਰ ਦੇ ਚੇਨਈ ਸਥਿਤ 2 ਫਲੈਟ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੁਰਕ ਕਰ ਲਏ ਗਏ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 330 ਫਲਾਈਟਾਂ ਰੱਦ ਹੋਣ ਮਗਰੋਂ ਹਵਾਈ ਯਾਤਰੀ ਬੇਹਾਲ, ਇੰਡੀਗੋ ਦੀ ਕਾਰਵਾਈ ਨੇ ਵਧਾਈਆਂ ਮੁਸ਼ਕਲਾਂ
ਇਕ ਬਿਆਨ ਵਿਚ ਕਿਹਾ ਗਿਆ ਕਿ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਕੋਡੰਬੱਕਮ ਵਿਚ ਸਥਿਤ ਇਹ ਜਾਇਦਾਦਾਂ ਜੀ. ਰੰਗਨਾਥਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਲਕੀਅਤ ਵਾਲੀਆਂ ਹਨ। ਇਨ੍ਹਾਂ ਫਲੈਟਾਂ ਦੀ ਕੀਮਤ 2.04 ਕਰੋੜ ਰੁਪਏ ਹੈ। ਰੰਗਨਾਥਨ ਨੂੰ ਅਕਤੂਬਰ ਵਿਚ ਮੱਧ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਈ. ਡੀ. ਨੇ ਦੋਸ਼ ਲਗਾਇਆ ਕਿ ਸ਼੍ਰੀਸਨ ਫਾਰਮਾ ‘ਆਪਣੀ ਨਿਰਮਾਣ ਲਾਗਤ ਨੂੰ ਘਟਾਉਣ ਅਤੇ ਮੁਨਾਫਾ ਵਧਾਉਣ ਲਈ ਵੱਡੇ ਪੱਧਰ ’ਤੇ ਅਨੁਚਿਤ ਵਪਾਰ ਪ੍ਰਥਾਵਾਂ ਵਿਚ ਸ਼ਾਮਲ ਰਹੀ।’ ਜਾਂਚ ਵਿਚ ਪਤਾ ਲੱਗਾ ਕਿ ਨਿਰਮਾਤਾ ਨੇ ਦਵਾਈਆਂ ਦੇ ਨਿਰਮਾਣ ਵਿਚ ਗੁਣਵੱਤਾ ਜਾਂਚ ਦੇ ਬਿਨਾਂ ਦਵਾਈ ਬਣਾਉਣ ਦੇ ਪੱਧਰ ਦੀ ਗੁਣਵੱਤਾ ਵਾਲੇ ਕੱਚੇ ਮਾਲ ਦੀ ਬਿਜਾਏ ਉਦਯੋਗ ਵਿਚ ਵਰਤੇ ਜਾਣ ਵਾਲੇ ਕੱਚੇ ਮਾਲ ਦੀ ਵਰਤੋਂ ਕੀਤੀ
