ਕੇਰਨ ਸੈਕਟਰ ''ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਆਧੁਨਿਕ ਹਥਿਆਰ

Monday, Jun 11, 2018 - 08:11 PM (IST)

ਕੇਰਨ ਸੈਕਟਰ ''ਚ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਆਧੁਨਿਕ ਹਥਿਆਰ

ਸ਼੍ਰੀਨਗਰ—ਉੱਤਰ-ਕਸ਼ਮੀਰ 'ਚ ਸਰਹੱਦੀ ਕੁਪਵਾੜਾ ਜ਼ਿਲੇ ਦੇ ਕੇਰਨ ਸੈਕਟਰ 'ਚ ਬੀਤੀ ਰਾਤ ਫੌਜ ਵਲੋਂ ਮਾਰੇ ਗਏ 6 ਅੱਤਵਾਦੀਆਂ ਕੋਲੋਂ ਆਧੁਨਿਕ ਹਥਿਆਰ ਅਤੇ ਹੋਰ ਉਪਕਰਨ ਮਿਲੇ ਸਨ। ਇਸ ਬਾਰੇ ਫੁਰਿਆਨ ਬ੍ਰਿਗੇਡ ਦੇ ਬ੍ਰਿਗੇਡੀਅਰ ਨੇ ਜਾਣਕਾਰੀ ਦਿੱਤੀ। ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਫੁਰਿਆਨ ਬ੍ਰਿਗੇਡ ਦੇ ਬ੍ਰਿਗੇਡੀਅਰ ਵੀ. ਐੱਸ. ਚੌਹਾਨ ਨੇ ਦਾਅਵਾ ਕੀਤਾ ਕਿ ਸਰਹੱਦ ਪਾਰ ਤੋਂ ਘੁਸਪੈਠ ਕਰਨ ਲਈ ਲਾਂਚ ਪੈਡ 'ਤੇ ਕਈ ਅੱਤਵਾਦੀ ਇੰਤਜ਼ਾਰ ਕਰ ਰਹੇ ਹਨ। ਸੈਨਿਕ ਕਮਾਂਡਰ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਪਹਿਲਾਂ ਤੋਂ ਜਾਣਦੇ ਹੋ ਕਿ ਟੰਗਡਾਰ ਅਤੇ ਕੇਰਨ ਸੈਕਟਰ 'ਚ ਪਿਛਲੇ ਇਕ ਮਹੀਨੇ ਤੋਂ ਅੱਤਵਾਦੀ ਵਿਰੋਧੀ ਅਭਿਆਨ ਚੱਲ ਰਿਹਾ ਹੈ। ਜਿਸ 'ਚ ਦਰਜਨਾਂ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਾਡੇ ਕੋਲ ਭਰੋਸੇਯੋਗ ਖੂਫੀਆ ਜਾਣਕਾਰੀ ਹੈ ਕਿ ਸੈਕਟਰ 'ਚ ਘੁਸਪੈਠ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਨ੍ਹਾਂ ਅੱਤਵਾਦੀਆਂ ਨੂੰ ਫੜਨ ਲਈ ਅਸੀਂ ਕਈ ਸਮੂਹਾਂ ਨੂੰ ਰੱਖਿਆ ਹੈ।
ਉਨ੍ਹਾਂ ਨੇ ਕਿਹਾ ਕਿ ਬੀਤੀ 9-10 ਜੂਨ ਦੀ ਰਾਤ ਨੂੰ ਇਹ ਅੱਤਵਾਦੀ ਇਸ ਪਾਸੇ ਵੱਲ ਆਏ, ਜਿਥੇ ਪਹਿਲਾਂ ਤੋਂ ਉਮੀਦ ਲਗਾਈ ਗਈ ਸੀ ਅਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਗਈ ਸੀ। ਜਿਥੇ ਅੱਤਵਾਦੀਆਂ ਨੇ ਅਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਉਸ ਸਮੇਂ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਅੱਤਵਾਦੀਆਂ ਨੂੰ ਘੇਰ ਲਿਆ। ਘੁਸਪੈਠੀਆਂ ਨੇ ਘੇਰਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ 'ਤੇ ਸਾਵਧਾਨ ਸੈਨਿਕਾਂ ਅਤੇ ਕਮਾਂਡਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਨਹੀਂ ਕਰਨ ਦਿੱਤਾ। ਅਧਿਕਾਰੀ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਹਥਿਆਰ, ਗੋਲਾਬਾਰੂਦ, ਖਾਧ ਸਮਾਨ ਅਤੇ ਹੋਰ ਉਪਕਰਨ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਸਮਾਨ 'ਚ ਛੇ 7.6 ਐੱਮ. ਐੱਮ. ਏ. ਕੇ-47 ਰਾਈਫਲ, ਪਿਸਤੌਲ ਮੈਗਜ਼ੀਨ ਦੇ ਸਮੇਤ ਰਾਊਂਡ, ਗ੍ਰੇਨੇਡ, ਦਵਾਈਆਂ ਅਤੇ ਖਾਧ ਪਦਾਰਥਾਂ ਸਮੇਤ ਹੋਰ ਪ੍ਰਕਾਰ ਦੇ ਉਪਕਰਨ ਬਰਾਮਦ ਕੀਤੇ ਗਏ ਸਨ।
 


Related News