ਜਨਾਨੀ ਨੂੰ ਜ਼ਬਰਨ ਸ਼ਰਾਬ ਪਿਲਾ ਕੀਤਾ ਗੈਂਗਰੇਪ, ਪਤੀ ਸਮੇਤ 5 ਲੋਕ ਗ੍ਰਿਫਤਾਰ

Friday, Jun 05, 2020 - 03:57 PM (IST)

ਜਨਾਨੀ ਨੂੰ ਜ਼ਬਰਨ ਸ਼ਰਾਬ ਪਿਲਾ ਕੀਤਾ ਗੈਂਗਰੇਪ, ਪਤੀ ਸਮੇਤ 5 ਲੋਕ ਗ੍ਰਿਫਤਾਰ

ਤਿਰੁਅਨੰਤਪੁਰਮ- ਕੇਰਲ ਦੀ ਰਾਜਧਾਨੀ ਤਿਰੁਅਨੰਤਪੁਰਮ 'ਚ ਪਤੀ ਨੇ 25 ਸਾਲਾ ਪਤਨੀ ਨੂੰ ਕਥਿਤ ਤੌਰ 'ਤੇ ਸ਼ਰਾਬ ਪਿਲਾਈ, ਜਿਸ ਤੋਂ ਬਾਅਦ ਪਤੀ ਦੇ ਚਾਰ ਦੋਸਤਾਂ ਨੇ ਉਸ ਨਾਲ ਗੈਂਗਰੇਪ ਕੀਤਾ। ਉਸ ਦੌਰਾਨ ਔਰਤ ਦਾ 5 ਸਾਲ ਦਾ ਬੱਚਾ ਵੀ ਉੱਥੇ ਮੌਜੂਦ ਸੀ। ਪੁਲਸ ਨੇ ਦੱਸਿਆ ਕਿ ਘਟਨਾ ਵੀਰਵਾਰ ਦੀ ਹੈ, ਸਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼ੱਕ ਹੈ ਕਿ ਦੋਸ਼ੀ ਨੇ ਬੱਚੇ ਦੀ ਵੀ ਕੁੱਟਮਾਰ ਕੀਤੀ ਹੈ। ਕੇਰਲ ਰਾਜ ਮਹਿਲਾ ਕਮਿਸ਼ਨ ਨੇ ਇਸ ਗੈਂਗਰੇਪ ਨੂੰ ਲੈ ਕੇ ਆਪਣੇ ਇੱਥੇ ਵੀ ਮਾਮਲਾ ਦਰਜ ਕੀਤਾ ਹੈ। ਜਨਾਨੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਤੇ ਦੋਹਾਂ ਬੱਚਿਆਂ ਨੂੰ ਲੈ ਕੇ ਵੀਰਵਾਰ ਨੂੰ ਪੁਥੁਕੁਰਿਚੀ ਕੋਲ ਬੀਚ 'ਤੇ ਗਿਆ। ਬਾਅਦ 'ਚ ਉਹ ਸਾਰਿਆਂ ਨੂੰ ਲੈ ਕੇ ਨੇੜੇ ਸਥਿਤ ਆਪਣੇ ਦੋਸਤ ਦੇ ਘਰ ਗਿਆ, ਜਿੱਥੇ ਉਸ ਨੇ ਪਤਨੀ ਨੂੰ ਜ਼ਬਰਨ ਸ਼ਰਾਬ ਪਿਲਾਈ ਅਤੇ ਉਸ ਦੇ ਵੱਡੇ ਬੇਟੇ ਦੇ ਸਾਹਮਣੇ ਉਸ ਨਾਲ ਗੈਂਗਰੇਪ ਕੀਤਾ ਗਿਆ।

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ,''ਜਨਾਨੀ ਨੂੰ ਇਕ ਰਾਹਗੀਰ ਨੇ ਸੜਕ ਕਿਨਾਰੇ ਸ਼ਰਾਬ ਦੇ ਨਸ਼ੇ 'ਚ ਦੇਖਿਆ ਅਤੇ ਆਪਣੀ ਕਾਰ 'ਚ ਉਸ ਨਾਲ ਉਸ ਦੇ ਘਰ ਪਹੁੰਚਾਇਆ। ਫਿਰ ਉਸ ਨੇ ਪੁਲਸ ਨੂੰ ਪੂਰੀ ਘਟਨਾ ਦੀ ਸੂਚਨਾ ਦਿੱਤੀ।'' ਰਾਹਗੀਰ ਨੇ ਬਾਅਦ 'ਚ ਕੁਝ ਸਮਾਚਾਰ ਚੈਨਲਾਂ ਨੂੰ ਦੱਸਿਆ ਕਿ ਜਨਾਨੀ ਰੋ ਰਹੀ ਸੀ, ਉਸ ਦੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਸਨ, ਉਹ ਮਦਦ ਮੰਗ ਰਹੀ ਸੀ। ਕਾਦੀਨਮਕੁਲਮ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਇੱਥੇ ਦੱਸਿਆ ਕਿ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਗ੍ਰਿਫਤਾਰ ਕੀਤੀ ਜਾਵੇਗੀ। ਪੁਲਸ ਨੇ ਜਨਾਨੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਔਰਤ ਨੇ ਟੀ.ਵੀ. ਚੈਨਲ ਨੂੰ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਸਰੀਰ ਨੂੰ ਸਿਗਰੇਟ ਨਾਲ ਸਾੜਿਆ ਹੈ।


author

DIsha

Content Editor

Related News