ਕੇਰਲ ਦੇ ਇਕ ਵੋਟਿੰਗ ਬੂਥ ''ਤੇ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕਰਵਾ ਰਿਹੈ ਰੋਬੋਟ, ਕੰਮ ਦੇਖ ਲੋਕ ਹੋਏ ਹੈਰਾਨ

12/11/2020 10:39:06 AM

ਨਵੀਂ ਦਿੱਲੀ- ਕੋਰੋਨਾ ਕਾਲ 'ਚ ਜੀਵਨ ਦੇ ਸਾਰੇ ਕੰਮ ਮੁਸ਼ਕਲ ਹੋ ਗਏ ਹਨ। ਕੁਝ ਵੀ ਕਰਨ ਤੋਂ ਪਹਿਲਾਂ ਚੌਕਸੀ ਵਜੋਂ ਵਰਤਣੀ ਪੈਂਦੀ ਹੈ। ਕਿਸੇ ਵੀ ਜਨਤਕ ਜਗ੍ਹਾ ਹੁਣ ਸੈਨੀਟਾਈਜ਼ਰ ਦੀ ਵਰਤੋਂ ਅਤੇ ਸਰੀਰ ਦਾ ਤਾਪਮਾਨ ਚੈੱਕ ਕਰਨਾ ਜ਼ਰੂਰੀ ਹੋ ਗਿਆ ਹੈ। ਕੇਰਲ 'ਚ ਇਸ ਕੰਮ ਲਈ ਹੁਣ ਰੋਬੋਟ ਦੀ ਵਰਤੋਂ ਹੋ ਰਹੀ ਹੈ। ਇੱਥੇ ਦੇ ਇਕ ਵੋਟਿੰਗ ਬੂਥ 'ਤੇ ਇਕ ਰੋਬੋਟ ਨੂੰ ਇਹ ਕੰਮ ਕਰਦੇ ਦੇਖਿਆ ਗਿਆ। ਜਿਸ ਦਾ ਕੰਮ ਦੇਖ ਕੇ ਲੋਕ ਹੈਰਾਨ ਰਹਿ ਗਏ। ਬੂਥ 'ਤੇ ਤਾਪਮਾਨ ਜਾਂਚਣ ਅਤੇ ਸੈਨੀਟਾਈਜ਼ਰ ਦੇਣ ਲਈ ਇੱਥੇ ਇਕ ਰੋਬੋਟ ਰੱਖਿਆ ਗਿਆ ਹੈ। ਇੱਥੋ ਵੋਟ ਪਾਉਣ ਪਹੁੰਚੇ ਵੋਟਰ ਇਸ ਰੋਬੋਟ ਨੂੰ ਦੇਖ ਕੇ ਹੈਰਾਨ ਰਹਿ ਗਏ। ਇੱਥੇ ਇਕ ਰੋਬੋਟ ਬਹੁਤ ਹੀ ਸਾਦਗੀ ਨਾਲ ਉਨ੍ਹਾਂ ਨੂੰ ਸੈਨੀਟਾਈਜ਼ਰ ਦੇ ਰਿਹਾ ਸੀ ਅਤੇ ਮਿੱਠੀ ਆਵਾਜ਼ 'ਚ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਲਈ ਕਿਹਾ।

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

PunjabKesari

ਸਾਇਆਬੋਟ ਨਾਂ ਦੇ ਰੋਬੋਟ ਨੇ ਇਕ ਮਿੰਟ 'ਚ ਹੀ ਆਪਣਾ ਕੰਮ ਪੂਰਾ ਕਰ ਲਿਆ। ਲੋਕਾਂ ਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ। ਇਹ ਪਹਿਲੀ ਵਾਰ ਹੈ ਕਿ ਇਸ ਕੰਮ ਲਈ ਰੋਬੋਟ ਦੀ ਵਰਤੋਂ ਕੀਤੀ ਗਈ ਸੀ। ਇਸ ਦੌਰਾਨ ਰੋਬੋਟ ਲੋਕਾਂ ਦਾ ਤਾਪਮਾਨ ਵੀ ਚੈੱਕ ਕਰ ਰਿਹਾ ਸੀ। ਤਾਪਮਾਨ ਜ਼ਿਆਦਾ ਹੋਣ 'ਤੇ ਰੋਬੋਟ ਨੇ ਲੋਕਾਂ ਨੂੰ ਤੁਰੰਤ ਵੋਟਿੰਗ ਕੇਂਦਰ ਦੇ ਪੋਲਿੰਗ ਅਫ਼ਸਰ ਨੂੰ ਰਿਪੋਰਟ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੇ ਆਗੂ ਬੋਲੇ- ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੋਕਾਂਗੇ ਰੇਲ ਪਟੜੀਆਂ

PunjabKesariਨੋਟ : ਵੋਟਿੰਗ ਬੂਥ 'ਤੇ ਕੋਰੋਨਾ ਗਾਈਡਲਾਈਨਜ਼ ਦਾ ਪਾਲਣ ਕਰਵਾ ਰਿਹੈ ਰੋਬੋਟ, ਇਕ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News