ਕੁਦਰਤੀ ਆਫਤਾਂ ਨਾਲ ਨਿਪਟਣ ਲਈ ਕੇਰਲ ਨੂੰ ਹਰ ਸੰਭਵ ਮਦਦ:ਰਾਜਨਾਥ

Friday, Aug 10, 2018 - 05:04 PM (IST)

ਕੁਦਰਤੀ ਆਫਤਾਂ ਨਾਲ ਨਿਪਟਣ ਲਈ ਕੇਰਲ ਨੂੰ ਹਰ ਸੰਭਵ ਮਦਦ:ਰਾਜਨਾਥ

ਨਵੀਂ ਦਿੱਲੀ— ਸਰਕਾਰ ਨੇ ਲਗਾਤਾਰ ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਕੇਰਲ 'ਚ ਮਚੀ ਤਬਾਹੀ ਦੇ ਮੱਦੇਨਜ਼ਰ ਰਾਜ ਸਰਕਾਰ ਨੂੰ ਹਰਸੰਭਵ ਮਦਦ ਦਿੱਤੇ ਜਾਣ ਦਾ ਅੱਜ ਭਰੋਸਾ ਦਿਵਾਇਆ। ਗ੍ਰਹਿ ਮਤੰਰੀ ਰਾਜਨਾਥ ਸਿੰਘ ਨੇ ਲੋਕਸਭਾ 'ਚ ਕਿਹਾ ਕਿ ਕੇਰਲ 'ਚ ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਮਚੀ ਤਬਾਹੀ ਦੇ ਬਾਰੇ 'ਚ ਸਰਕਾਰ ਨੂੰ ਪਤਾ ਹੈ ਅਤੇ ਉਨ੍ਹਾਂ ਨੂੰ ਇਸ ਸੰਬੰਧ 'ਚ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੁ ਨੂੰ ਹਾਲਾਤ ਦੀ ਜਾਣਕਾਰੀ ਲੈਣ ਲਈ ਉੱਥੇ ਭੇਜਿਆ। ਰਿਜੀਜੁ ਨੇ ਆਪਣੀ ਰਿਪੋਰਟ ਉਨ੍ਹਾਂ ਨੂੰ ਸੌਂਪ ਦਿੱਤੀ ਹੈ। ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਖੁਦ ਵੀ ਕੇਰਲ ਦੇ ਮੁਖਮੰਤਰੀ ਨਾਲ ਗੱਲ ਕਰਨ ਦੀ ਅੱਜ ਕੋਸ਼ਿਸ਼ ਕੀਤੀ ਪਰ ਫਿਲਹਾਲ ਉਨ੍ਹਾਂ ਨੂੰ ਇਸ 'ਚ ਸਫਲਤਾ ਨਹੀਂ ਮਿਲੀ। ਉਹ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਦੁਬਾਰਾ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੇਂਦਰ ਕੇਰਲ ਸਰਕਾਰ ਨੂੰ ਹਰਸੰਭਵ ਸਹਾਇਤਾ ਕਰਨ ਨੂੰ ਤਿਆਰ ਹੈ। ਮਾਰਕਸਵਾਦੀ ਕੰਮਿਊਨਿਸਟ ਪਾਰਟੀ ਦੇ ਪੀ ਕਰੁਣਾਕਰਨ ਅਤੇ ਕਾਂਗਰਸ ਦੇ ਕੇ. ਸੀ. ਵੇਣੂਗੋਪਾਲ ਨੇ ਕੇਰਲ 'ਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹੜ੍ਹ ਕਾਰਨ ਰਾਜ 'ਚ ਮਚੀ ਤਬਾਹੀ ਦਾ ਜ਼ਿਕਰ ਕੀਤਾ।
 

ਰਾਜ ਦੇ ਛੇ ਜ਼ਿਲੇ ਹੋਏ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ 
ਕਰੁਣਾਕਰਨ ਨੇ ਕਿਹਾ ਕਿ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ ਰਾਜ ਦੇ ਛੇ ਜ਼ਿਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਪਹਿਲਾਂ ਤੋਂ ਹੀ ਦੋ ਕੁਦਰਤੀ ਆਫਤਾਂ ਦੀ ਤਬਾਹੀ ਨਾਲ ਪ੍ਰੇਸ਼ਾਨ ਇਸ ਰਾਜ ਦੇ ਸਾਹਮਣੇ ਹੁਣ ਤੀਸਰੀ ਕੁਦਰਤੀ ਆਫਤ ਆ ਗਈ ਹੈ। ਉਨ੍ਹਾਂ ਨੇ ਇਸ ਆਫਤ ਤੋਂ ਨਿਪਟਣ ਲਈ ਸੈਨਾ ਸਹਿਯੋਗ ਉਪਲੱਬਧ ਕਰਵਾਏ ਜਾਣ ਦੀ ਸਰਕਾਰ ਤੋਂ ਮੰਗ ਕੀਤੀ। ਵੇਣੂਗੋਪਾਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ 23 ਲੋਕਾਂ ਨੂੰ ਆਪਣੀ ਜਾਣ ਗਵਾਉਣੀ ਪਈ ਹੈ। ਉਨ੍ਹਾਂ ਨੇ ਹੜ੍ਹ ਤੋਂ ਪ੍ਰਭਾਵਿਤ ਰਾਹਤ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਬਚਾਅ ਕਾਰਜ ਲਈ ਨੌ ਸੈਨਾ ਅਤੇ ਰੱਖਿਅਕ ਬਲ ਤਾਇਨਾਤ ਕਰਨ ਦੀ ਜ਼ਰੂਰਤ ਜਤਾਈ ਅਤੇ ਰਾਜ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤੇ ਜਾਣ ਦੀ ਮੰਗ ਕੀਤੀ। ਇਸ ਤੋਂ ਬਾਅਦ ਸਦਨ 'ਚ ਮੌਜੂਦ ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਕੇਰਲ ਸਰਕਾਰ ਨੂੰ ਹਰ ਸੰਭਵ ਮਦਦ ਕਰੇਗੀ।


Related News