ਕੇਰਲ ''ਚ ਜ਼ਮੀਨ ਖਿੱਸਕਣ ਕਾਰਨ 5 ਲੋਕਾਂ ਦੀ ਮੌਤ, 10 ਨੂੰ ਸੁਰੱਖਿਅਤ ਬਾਹਰ ਕੱਢਿਆ

08/07/2020 9:07:07 AM

ਕੇਰਲ- ਕੇਰਲ 'ਚ ਭਾਰੀ ਬਾਰਸ਼ ਅਤੇ ਹੜ੍ਹ ਕਾਰਨ ਇਡੁੱਕੀ ਜ਼ਿਲ੍ਹੇ ਦੇ ਰਾਜਮਲਾ ਇਲਾਕੇ 'ਚ ਜ਼ਮੀਨ ਖਿੱਸਕਣ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 10 ਲੋਕਾਂ ਨੂੰ ਬਚਾਇਆ ਗਿਆ ਹੈ। ਇਲਾਕੇ 'ਚ ਬਚਾਅ ਕੰਮ ਲਈ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਨਾਲ ਹੀ ਇਲਾਕੇ ਦੇ ਅਧਿਕਾਰੀ ਅਤੇ ਹੋਰ ਐਮਰਜੈਂਸੀ ਸੇਵਾ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਚੁਕੇ ਹਨ। ਉੱਥੇ ਹੀ ਬਚਾਅ ਕੰਮ ਲਈ ਮੁੱਖ ਮੰਤਰੀ ਦਫ਼ਤਰ ਨੇ ਹੈਲੀਕਾਪਟਰ ਸੇਵਾਵਾਂ ਪ੍ਰਦਾਨ ਕਰਨ ਲਈ ਭਾਰਤੀ ਹਵਾਈ ਫੌਜ ਨਾਲ ਸੰਪਰਕ ਕੀਤਾ ਹੈ। ਜੋ ਕਿ ਜਲਦ ਮਿਲਣ ਦੀ ਸੰਭਾਵਨਾ ਹੈ।

ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਜਾਣਕਾਰੀ ਦਿੱਤੀ ਹੈ ਕਿ ਇਕ ਮੋਬਾਇਲ ਮੈਡੀਕਲ ਟੀਮ ਅਤੇ 15 ਐਂਬੂਲੈਂਸ ਨੂੰ ਇਡੁੱਕੀ ਭੇਜਿਆ ਗਿਆ ਹੈ। ਜ਼ਰੂਰਤ ਪੈਣ 'ਤੇ ਹੋਰ ਮੈਡੀਕਲ ਟੀਮਾਂ ਉੱਥੇ ਭੇਜੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਸਾਰੇ ਹਸਪਤਾਲਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਉੱਥੇ ਹੀ ਕੇਰਲ ਦੇ ਮਾਲੀਆ ਮੰਤਰੀ ਚੰਦਰਸ਼ੇਖਰ ਨੇ ਕਿਹਾ ਕਿ 4 ਮਜ਼ਦੂਰ ਕੰਪਲੈਕਸਾਂ 'ਚ ਲਗਭਗ 82 ਲੋਕ ਰਹਿ ਰਹੇ ਸਨ, ਉਨ੍ਹਾਂ ਨੇ ਦੱਸਿਆ ਕਿ ਸਾਨੂੰ ਪਤਾ ਨਹੀਂ ਹੈ ਕਿ ਜ਼ਮੀਨ ਖਿੱਸਕਣ ਦੇ ਸਮੇਂ ਉੱਥੇ ਕਿੰਨੇ ਲੋਕ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਨੇ ਹੁਣ ਤੱਕ ਮੌਕੇ 'ਤੇ ਨਹੀਂ ਪਹੁੰਚੀ ਹੈ, ਖਰਾਬ ਮੌਸਮ ਕਾਰਨ ਫਿਲਹਾਲ ਲੋਕਾਂ ਨੂੰ ਏਅਰਲਿਫਟ ਕਰ ਕੇ ਬਚਾਉਣਾ ਸੰਭਵ ਨਹੀਂ ਹੈ।


DIsha

Content Editor

Related News