ਵਿਆਹ ਤੋਂ ਐਨ ਪਹਿਲਾਂ ਲਾੜੀ ਨੂੰ ਘਸੀਟ ਕੇ ਲੈ ਗਈ ਪੁਲਸ, ਵੇਖ ਹਰ ਕੋਈ ਰਹਿ ਗਿਆ ਹੱਕਾ-ਬੱਕਾ

Monday, Jun 19, 2023 - 04:26 PM (IST)

ਤਿਰੁਵਨੰਤਪੁਰਮ (ਭਾਸ਼ਾ)- ਕੇਰਲ ਦੇ ਕੋਵਲਮ 'ਚ ਵੱਖ-ਵੱਖ ਧਰਮਾਂ ਦੇ ਮੁੰਡਾ ਅਤੇ ਕੁੜੀ ਐਤਵਾਰ ਨੂੰ ਇਕ ਮੰਦਰ 'ਚ ਵਿਆਹ ਦੇ ਬੰਧਨ 'ਚ ਬੱਝਣ ਹੀ ਵਾਲੇ ਸਨ ਕਿ ਉਸ ਤੋਂ ਕੁਝ ਮਿੰਟ ਪਹਿਲਾਂ ਹੀ ਕਿਸੇ ਫ਼ਿਲਮ ਦੇ ਦ੍ਰਿਸ਼ ਦੀ ਤਰ੍ਹਾਂ ਪੁਲਸ ਉੱਥੇ ਆਈ ਅਤੇ ਲਾੜੀ ਨੂੰ ਲਾੜੇ ਤੋਂ ਦੂਰ ਕਰ ਕੇ ਜ਼ਬਰਨ ਆਪਣੇ ਨਾਲ ਲੈ ਗਈ। ਇਸ ਘਟਨਾ ਦੇ ਵੀਡੀਓ 'ਚ ਇਹ ਪੂਰਾ ਮਾਮਲਾ ਕਿਸੇ ਫਿਲਮੀ ਦ੍ਰਿਸ਼ ਦੀ ਤਰ੍ਹਾਂ ਨਜ਼ਰ ਆ ਰਿਹਾ ਹੈ, ਜਿਸ 'ਚ ਲਾੜੀ ਚੀਕ-ਚੀਕ ਕੇ ਕਹਿੰਦੀ ਦਿੱਸ ਰਹੀ ਹੈ ਕਿ ਉਹ ਜਾਣਾ ਨਹੀਂ ਚਾਹੁੰਦੀ, ਜਦੋਂ ਕਿ ਪੁਲਸ ਮੁਲਾਜ਼ਮ ਉਸ ਨੂੰ ਇਕ ਨਿੱਜੀ ਵਾਹਨ ਵੱਲ ਖਿੱਚ ਕੇ ਲਿਜਾਂਦੇ ਦਿੱਸ ਰਹੇ ਹਨ। ਘਟਨਾ ਦੇ ਵੀਡੀਓ 'ਚ ਦਿੱਸ ਰਿਹਾ ਹੈ ਕਿ ਪੁਲਸ ਨੇ ਲਾੜੇ ਨੂੰ ਵੀ ਲਾੜੀ ਕੋਲ ਜਾਣ ਤੋਂ ਰੋਕਿਆ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਇਕ ਅਧਿਕਾਰੀ ਲਾੜੀ ਨੂੰ ਝਿੜਕ ਕੇ ਵਾਹਨ 'ਚ ਬੈਠਣ ਲਈ ਕਹਿ ਰਿਹਾ ਹੈ, ਜਿਸ ਤੋਂ ਬਾਅਦ ਕੁੜੀ ਨੂੰ ਵਾਹਨ ਦੇ ਅੰਦਰ ਧੱਕਾ ਮਾਰ ਦਿੱਤਾ ਗਿਆ ਅਤੇ ਹੋਰ ਅਧਿਕਾਰੀ ਵੀ ਉਸ 'ਚ ਬੈਠ ਕੇ ਉੱਥੇ ਚਲੇ ਗਏ। 

ਇਹ ਵੀ ਪੜ੍ਹੋ : ਗਰਮੀ ਨੇ ਝੰਬੇ UP, ਬਿਹਾਰ ਅਤੇ ਓਡੀਸ਼ਾ ਵਾਸੀ, 3 ਦਿਨਾਂ ਅੰਦਰ 50 ਤੋਂ ਵਧੇਰੇ ਲੋਕਾਂ ਦੀ ਮੌਤ

ਮੁੰਡੇ ਅਤੇ ਕੁੜੀ ਨੇ ਸੋਮਵਾਰ ਨੂੰ ਇਕ ਟੈਲੀਵਿਜ਼ਨ ਚੈਨਲ ਨੂੰ ਕਿਹਾ ਕਿ ਲਾੜੀ ਅਲਫੀਆ ਨੂੰ ਬਾਅਦ 'ਚ ਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਲਿਜਾਇਆ ਗਿਆ, ਜਿੱਥੇ ਉਸ ਨੇ ਬਿਆਨ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਲਾੜੇ ਅਖਿਲ ਨਾਲ ਗਈ ਸੀ। ਅਲਫੀਆ ਨੇ ਕਿਹਾ,''ਅਖਿਲ ਵੀ ਉੱਥੇ ਪਹੁੰਚ ਗਿਆ ਸੀ ਅਤੇ ਮੇਰਾ ਬਿਆਨ ਦਰਜ ਕਰਨ ਤੋਂ ਬਾਅਦ ਮੈਨੂੰ ਅਖਿਲ ਨਾਲ ਜਾਣ ਦਿੱਤਾ ਗਿਆ।'' ਇਸ ਵਿਚ ਅਲਾਪੁੱਝਾ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਇਮਕੁਲਮ ਪੁਲਸ ਥਾਣੇ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਅਤੇ ਇਸ ਦੇ ਅਧੀਨ ਉਸ ਕੁੜੀ ਨੂੰ ਉੱਥੇ ਦੀ ਇਕ ਅਦਾਲਤ 'ਚ ਪੇਸ਼ ਕਰਨਾ ਸੀ। ਅਧਿਕਾਰੀ ਨੇ ਕਿਹਾ,''ਅਧਿਕਾਰੀਆਂ ਨੂੰ ਕੁੜੀ ਨੂੰ ਅਦਾਲਤ 'ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਹ ਸਿਰਫ਼ ਆਪਣੇ ਕਰਤੱਵ ਨੂੰ ਨਿਭਾ ਰਹੇ ਸਨ। ਮੈਨੂੰ ਉਨ੍ਹਾਂ ਵਲੋਂ ਬਲ ਪ੍ਰਯੋਗ ਕੀਤੇ ਜਾਣ ਦੀ ਜਾਣਕਾਰੀ ਨਹੀਂ ਹੈ। ਕੁੜੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਲਾੜੇ ਨਾਲ ਜਾਣਾ ਚਾਹੁੰਦੀ ਹੈ ਅਤੇ ਉਹ ਉਸ ਨਾਲ ਚਲੀ ਗਈ।'' ਅਲਫੀਆ ਨੇ ਕਿਹਾ ਕਿ ਪੁਲਸ ਥਾਣੇ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਉਸ ਦੇ ਮਾਤਾ-ਪਿਤਾ ਨੇ ਦਰਜ ਕਰਵਾਈ ਸੀ। ਉਹ ਨਹੀਂ ਚਾਹੁੰਦੇ ਕਿ ਮੈਂ ਅਖਿਲ ਨਾਲ ਰਹਾਂ। ਉਹ ਮੈਨੂੰ ਉਸ ਤੋਂ ਦੂਰ ਕਰਨਾ ਚਾਹੁੰਦੇ ਹਨ।'' ਅਖਿਲ ਨੇ ਦੱਸਿਆ ਕਿ ਉਹ ਜਦੋਂ ਵਿਆਹ ਕਰਨਾ ਜਾ ਰਿਹਾ ਸੀ, ਉਸ ਤੋਂ ਪਹਿਲਾਂ ਕੀ ਹੋਇਆ। ਉਸ ਨੇ ਕਿਹਾ,''ਪੁਲਸ ਕਾਇਮਕੁਲਮ ਤੋਂ 2 ਵਾਹਨਾਂ 'ਚ ਆਈ ਸੀ। ਉਨ੍ਹਾਂ ਨੇ ਵਿਆਹ ਹੋਣ ਤੋਂ ਰੋਕਿਆ ਅਤੇ ਅਲਫ਼ੀਆ ਨੂੰ ਜ਼ਬਰਨ ਖਿੱਚ ਕੇ ਲੈ ਗਈ।'' ਉਸ ਨੇ ਕਿਹਾ,''ਕੋਵਲਮ ਪੁਲਸ ਥਾਣੇ 'ਚ ਵੀ ਉਨ੍ਹਾਂ ਨੇ ਮੈਨੂੰ ਉਸ ਕੋਲ ਨਹੀਂ ਜਾਣ ਦਿੱਤਾ, ਉਨ੍ਹਾਂ ਨੇ ਮੈਨੂੰ ਧੱਕਾ ਦਿੱਤਾ ਅਤੇ ਮੇਰੇ ਨਾਲ ਦੁਰਵਿਵਹਾਰ ਕੀਤਾ। ਪੁਲਸ ਤੋਂ ਇਸ ਤਰ੍ਹਾਂ ਦੇ ਰਵੱਈਏ ਦੀ ਉਮੀਦ ਨਹੀਂ ਸੀ।'' ਅਲਫ਼ੀਆ ਅਤੇ ਅਖਿਲ ਨੇ ਕਿਹਾ,''ਵਿਆਹ ਕੱਲ੍ਹ ਹੋਵੇਗਾ।'' ਅਖਿਲ ਨੇ ਕਿਹਾ ਕਿ ਉਹ ਪੁਲਸ ਦੇ ਆਚਰਨ ਖ਼ਿਲਾਫ਼ ਸ਼ਿਕਾਇਤ ਕਰਨਗੇ।

ਇਹ ਵੀ ਪੜ੍ਹੋ : ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਨਵਜਨਮੇ ਦੀ ਲਾਸ਼ ਥੈਲੇ 'ਚ ਲੈ ਕੇ ਪਰਤਿਆ ਬੇਬੱਸ ਪਿਤਾ


DIsha

Content Editor

Related News