ਨੀਟ ਪ੍ਰੀਖਿਆ 'ਚ ਚੈਕਿੰਗ ਦੌਰਾਨ ਲੁਹਾਏ ਗਏ ਵਿਦਿਆਰਥਣਾਂ ਦੇ ਅੰਦਰੂਨੀ ਕੱਪੜੇ, ਵਾਲਾਂ ਨਾਲ ਖ਼ੁਦ ਨੂੰ ਢਕਿਆ
Wednesday, Jul 20, 2022 - 12:13 PM (IST)
ਤਿਰੁਅਨੰਤਪੁਰਮ- ਨੀਟ ਦੀ ਪ੍ਰੀਖਿਆ ਦੌਰਾਨ ਕੁਝ ਅਜਿਹਾ ਹੋਇਆ ਹੈ ਜੋ ਹੈਰਾਨ ਕਰ ਰਿਹਾ ਹੈ। ਅਸਲ ’ਚ ਇਥੇ ਚੈਕਿੰਗ ਦੇ ਨਾਂ ’ਤੇ ਵਿਦਿਆਰਥਣਾਂ ਦੇ ਅੰਦਰੂਨੀ ਵਸਤਰ ਤੱਕ ਲੁਹਾ ਲਏ ਗਏ। ਇਹ ਘਟਨਾ ਕੇਰਲ ਦੇ ਕੋਲੱਮ ਜ਼ਿਲ੍ਹੇ ਦੀ ਹੈ। ਹਾਲਾਂਕਿ ਮਾਰਥੋਮਾ ਸੰਸਥਾ ਨੇ ਇਸ ਘਟਨਾ ਤੋਂ ਸਾਫ ਪੱਲਾ ਝਾੜ ਲਿਆ ਹੈ। ਦੂਜੇ ਪਾਸੇ ਵਿਦਿਆਰਥਣਾਂ ਦੇ ਪਰਿਵਾਰਾਂ ਨੇ ਪੁਲਸ ’ਚ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਸੇਵਾ ਦੌਰਾਨ ਦਿਵਿਆਂਗ ਹੋਣ ਵਾਲੇ ਜਵਾਨਾਂ ਦੇ ਹੱਕ 'ਚ ਸੁਪਰੀਮ ਕੋਰਟ ਨੇ ਕਹੀ ਵੱਡੀ ਗੱਲ
ਇਹ ਮਾਮਲਾ ਸੋਮਵਾਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ 17 ਸਾਲਾ ਕੁੜੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਧੀ NEET ਦੀ ਪ੍ਰੀਖਿਆ ਲਈ ਗਈ ਸੀ ਅਤੇ ਉਹ ਹਾਲੇ ਤੱਕ ਸਦਮੇ ਤੋਂ ਬਾਹਰ ਨਹੀਂ ਆ ਸਕੀ ਹੈ, ਜਿਸ 'ਚ ਉਸ ਨੂੰ ਪ੍ਰੀਖਿਆ ਲਈ 3 ਘੰਟੇ ਤੋਂ ਵੱਧ ਸਮੇਂ ਤੱਕ ਬਿਨਾਂ ਅੰਦਰੂਨੀ ਕੱਪੜੇ (ਬ੍ਰਾ) ਦੇ ਬੈਠਣ ਲਈ ਮਜ਼ਬੂਰ ਹੋਣਾ ਪਿਆ ਸੀ। ਕੁੜੀਆਂ ਨੇ ਇਸ ਹਾਲਤ 'ਚ ਖ਼ੁਦ ਨੂੰ ਵਾਲਾਂ ਨਾਲ ਕਵਰ ਕੀਤਾ। ਕੁੜੀ ਦੇ ਪਿਤਾ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਸ ਦੀ ਧੀ ਨੇ ਨੀਟ ਬੁਲੇਟਿਨ 'ਚ ਦੱਸੇ ਗਏ ਡਰੈੱਸ ਕੋਡ ਅਨੁਸਾਰ ਹੀ ਕੱਪੜੇ ਪਹਿਨੇ ਸਨ। ਹੋਰ ਵਿਦਿਆਰਥਣਾਂ ਨੇ ਵੀ ਪ੍ਰੀਖਿਆ ਕੇਂਦਰ 'ਤੇ ਇਸ ਭਿਆਨਕ ਅਨੁਭਵ ਬਾਰੇ ਜਾਣਾਕਰੀ ਸਾਂਝੀ ਕੀਤੀ। ਘਟਨਾ ਦੀ ਨਿੰਦਾ ਕਰਦੇ ਹੋਏ ਵੱਖ-ਵੱਖ ਯੂਥ ਸੰਗਠਨਾਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕਮਿਸ਼ਨ ਨੇ ਕੋਲੱਮ ਗ੍ਰਾਮੀਣ ਸੁਪਰਡੈਂਟ ਨੂੰ 15 ਦਿਨਾਂ ਅੰਦਰ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ