ਦੁਆਵਾਂ ਆਈਆਂ ਕੰਮ, 18 ਸਾਲ ਸਾਊਦੀ ਅਰਬ ਦੀ ਜੇਲ੍ਹ ਕੱਟ ਚੁੱਕੇ ਪੁੱਤ ਨੂੰ ਬੇਸਬਰੀ ਨਾਲ ਉਡੀਕਦੀ ਮਾਂ
Friday, Jul 12, 2024 - 02:04 PM (IST)
ਕੋਝੀਕੋਡ- ਕੇਰਲ ਦੇ ਕੋਝੀਕੋਡ ਵਿਚ ਬਜ਼ੁਰਗ ਫਾਤਿਮਾ ਦੇ ਘਰ ਖੁਸ਼ੀ ਦਾ ਮਾਹੌਲ ਹੈ, ਜਿਸ ਦੇ ਪੁੱਤਰ ਅਬਦੁੱਲ ਰਹੀਮ ਨੂੰ ਸਾਊਦੀ ਅਰਬ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਅਤੇ ਹੁਣ ਰਹੀਮ ਮੁਆਫ਼ੀ ਮਿਲਣ ਮਗਰੋਂ ਘਰ ਵਾਪਸ ਆਉਣ ਵਾਲਾ ਹੈ। ਮਾਂ ਦੀਆਂ ਅੱਖਾਂ ਆਪਣੇ ਪੁੱਤਰ ਨੂੰ 18 ਸਾਲ ਤੋਂ ਉਡੀਕ ਰਹੀਆਂ ਹਨ, ਜਿਸ ਦੀਆਂ ਦੁਆਵਾਂ ਆਖਰਕਾਰ ਸੁਣੀਆਂ ਗਈਆਂ। ਸਾਊਦੀ ਅਰਬ ਦੀ ਅਦਾਲਤ ਦੇ ਹੁਕਮਾਂ 'ਤੇ ਬਲੱਡ ਮਨੀ ਵਜੋਂ ਦਿੱਤੇ ਗਏ 34 ਕਰੋੜ ਰੁਪਏ ਦੀ ਵੱਡੀ ਫੰਡ ਇਕੱਠੀ ਮੁਹਿੰਮ ਰਾਹੀਂ ਵਾਪਸੀ ਸੰਭਵ ਹੋਈ। ਅਦਾਲਤ ਨੇ ਫ਼ੈਸਲਾ ਸੁਣਾਇਆ ਸੀ ਕਿ ਜੇਕਰ ਪੈਸੇ ਨਹੀਂ ਦਿੱਤੇ ਗਏ ਤਾਂ ਰਹੀਮ ਨੂੰ ਫਾਂਸੀ ਲਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- 18 ਸਾਲ ਬਾਅਦ ਸਾਊਦੀ ਤੋਂ ਰਿਹਾਅ ਹੋਵੇਗਾ ਭਾਰਤੀ, ਜਾਣੋ ਪੂਰਾ ਮਾਮਲਾ
ਇਹ ਰਕਮ ਅਪ੍ਰੈਲ ਵਿਚ ਸੌਂਪੀ ਗਈ ਸੀ। ਅਦਾਲਤ ਨੇ ਸਾਊਦੀ ਪਰਿਵਾਰ ਵੱਲੋਂ ਪੈਸੇ ਸਵੀਕਾਰ ਕੀਤੇ ਜਾਣ ਤੋਂ ਬਾਅਦ ਉਸ ਦੀ ਰਿਹਾਈ ਲਈ ਕਾਨੂੰਨੀ ਕਾਰਵਾਈ ਨੂੰ ਸਮਰੱਥ ਬਣਾਇਆ। ਰਹੀਮ ਦੀ ਮਾਂ ਆਪਣੀ ਖੁਸ਼ੀ ਨੂੰ ਲੁਕਾ ਨਹੀਂ ਸਕਦੀ ਅਤੇ ਸ਼ੁੱਕਰਵਾਰ ਨੂੰ ਉਸ ਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹੈ। ਫਾਤਿਮਾ ਨੇ ਕਿਹਾ ਕਿ ਭਾਵੇਂ ਉਹ ਮੈਨੂੰ ਫ਼ੋਨ ਕਰਦਾ ਹੈ ਪਰ ਇਹ ਕਾਫ਼ੀ ਨਹੀਂ ਹੈ, ਮੈਂ ਆਪਣੇ ਪੁੱਤਰ ਨੂੰ ਮਿਲਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ ਅਤੇ ਚਾਹੁੰਦੀ ਹਾਂ ਕਿ ਉਹ ਜਲਦੀ ਆ ਜਾਵੇ। ਰਹੀਮ ਦਾ ਭਤੀਜਾ ਵੀ ਖੁਸ਼ ਹੈ ਅਤੇ ਉਸ ਨੇ ਕਿਹਾ ਕਿ ਸਾਊਦੀ ਅਰਬ ਦੀ ਅਦਾਲਤ ਨੇ ਰਹੀਮ ਦੇ ਵਕੀਲ ਨੂੰ ਐਤਵਾਰ ਨੂੰ ਹਾਜ਼ਰ ਹੋਣ ਲਈ ਕਿਹਾ ਹੈ। ਭਤੀਜੇ ਨੇ ਕਿਹਾ ਕਿ ਵਕੀਲ ਨੇ ਸਾਨੂੰ ਦੱਸਿਆ ਹੈ ਕਿ ਐਤਵਾਰ ਨੂੰ ਸਾਨੂੰ ਪਤਾ ਲੱਗ ਜਾਵੇਗਾ ਕਿ ਰਹੀਮ ਨੂੰ ਆਖਿਰਕਾਰ ਕਦੋਂ ਰਿਹਾਅ ਕੀਤਾ ਜਾਵੇਗਾ। ਰਿਹਾਅ ਹੋਣ ਤੋਂ ਬਾਅਦ ਉਸ ਨੂੰ ਘਰ ਵਾਪਸ ਇਕ ਫਲਾਈਟ ਵਿਚ ਬਿਠਾ ਦਿੱਤਾ ਜਾਵੇਗਾ, ਜਿਸ ਦੀ ਸਾਰਾ ਪਿੰਡ ਉਡੀਕ ਕਰ ਰਿਹਾ ਹੈ।
ਇਹ ਵੀ ਪੜ੍ਹੋ- ਨਾਪਾਕ ਮਨਸੂਬੇ ਨਾਕਾਮ! ਚੀਨ ਤੋਂ ਪਾਕਿਸਤਾਨ ਜਾ ਰਹੀ ਪਾਬੰਦੀਸ਼ੁਦਾ ਰਸਾਇਣਾਂ ਦੀ ਵੱਡੀ ਖੇਪ ਜ਼ਬਤ
ਜਾਣੋ ਕਿਉਂ ਸੁਣਾਈ ਗਈ ਸੀ ਰਹੀਮ ਨੂੰ ਫਾਂਸੀ ਦੀ ਸਜ਼ਾ
ਰਹੀਮ ਡਰਾਈਵਰ ਵਜੋਂ ਕੰਮ ਕਰਨ ਲਈ 2006 ਵਿਚ ਸਾਊਦੀ ਅਰਬ ਗਿਆ ਸੀ। ਜਦੋਂ ਉਹ ਸਾਊਦੀ ਗਿਆ ਤਾਂ ਉੱਥੇ ਉਸ ਨੂੰ ਡਰਾਈਵਰ ਦੀ ਨੌਕਰੀ ਮਿਲ ਗਈ। ਰਹੀਮ ਨੂੰ ਉੱਥੇ ਇਕ ਵੱਡੇ ਅਮੀਰ ਵਿਅਕਤੀ ਅਲ ਸ਼ਾਹਰੀ ਦੇ ਪੁੱਤਰ ਨੂੰ ਘੁੰਮਾਉਣ ਦੀ ਨੌਕਰੀ ਮਿਲ ਗਈ ਸੀ। ਨੌਕਰੀ ਕਰਦਿਆਂ ਅਜੇ ਇਕ ਮਹੀਨਾ ਹੀ ਹੋਇਆ ਸੀ ਕਿ ਇਕ ਦਿਨ ਰਹੀਮ ਅਨਸ ਨੂੰ ਸੈਰ ਕਰਨ ਲਈ ਬਾਹਰ ਗਿਆ ਸੀ। ਫਿਰ ਯਾਤਰਾ ਦੌਰਾਨ ਅਨਸ ਪਰੇਸ਼ਾਨ ਹੋ ਗਿਆ। ਬੱਚੇ ਨੂੰ ਸੰਭਾਲਦੇ ਸਮੇਂ ਰਹੀਮ ਦਾ ਹੱਥ ਉਸ ਦੀ ਗਰਦਨ 'ਤੇ ਲੱਗੀ ਮੈਡੀਕਲ ਡਿਵਾਈਸ ਨੂੰ ਛੂਹ ਗਿਆ ਜੋ ਕਿ ਡਿਸਕਨੈਕਟ ਹੋ ਗਿਆ ਅਤੇ ਮੁੰਡੇ ਦੀ ਮੌਤ ਹੋ ਗਈ। ਸਾਊਦੀ ਅਰਬ ਦੀ ਇਕ ਅਦਾਲਤ ਨੇ ਰਹੀਮ ਨੂੰ ਕਤਲ ਦਾ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ। ਬਾਅਦ ਵਿਚ ਸੁਪਰੀਮ ਕੋਰਟ 'ਚ ਵੀ ਰਹੀਮ ਨੂੰ ਰਾਹਤ ਨਹੀਂ ਮਿਲੀ। ਜੇਲ੍ਹ ਵਿਚ ਬੰਦ ਅਬਦੁਲ ਰਹੀਮ ਦੀ ਰਿਹਾਈ ਲਈ ਬਣਾਈ ਗਈ ਕਾਨੂੰਨੀ ਸਹਾਇਤਾ ਕਮੇਟੀ ਨੂੰ ਦਸੰਬਰ 2021 ਵਿਚ ਸਫਲਤਾ ਮਿਲੀ। ਇਸ ਵਿਚ ਅਲ ਸ਼ਾਹਰੀ ਦੇ ਪਰਿਵਾਰ ਨੇ ਬਲੱਡ ਮਨੀ ਡੀਲ ਦੇ ਤਹਿਤ 15 ਮਿਲੀਅਨ ਸਾਊਦੀ ਰਿਆਲ (ਕਰੀਬ 35 ਕਰੋੜ ਰੁਪਏ) ਮੰਗੇ ਸਨ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ ਨੇ ਕੁੱਟ-ਕੁੱਟ ਕੇ ਮਾਰਿਆ 24 ਸਾਲਾ ਮੁੰਡਾ