ਕੇਰਲ ISI ਮਾਡਿਊਲ: ਐੱਨ.ਆਈ.ਏ. ਦੀ ਕਰਨਾਟਕ ਅਤੇ ਜੰਮੂ-ਕਸ਼ਮੀਰ ''ਚ ਛਾਪੇਮਾਰੀ, ਚਾਰ ਗ੍ਰਿਫਤਾਰ
Wednesday, Aug 04, 2021 - 10:32 PM (IST)
ਨਵੀਂ ਦਿੱਲੀ - ਕੇਰਲ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕਈ ਸਥਾਨਾਂ 'ਤੇ ਛਾਪੇਮਾਰੀ ਕਰਕੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਇਨ੍ਹਾਂ ਵਿਚੋਂ ਦੋ ਲੋਕਾਂ ਨੂੰ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਅਤੇ ਸ਼੍ਰੀਨਗਰ ਤੋਂ ਅਤੇ ਦੋ ਲੋਕਾਂ ਨੂੰ ਕਰਨਾਟਕ ਦੇ ਮੰਗਲੁਰੂ ਅਤੇ ਬੰਗਲੁਰੂ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਜੰਮੂ-ਕਸ਼ਮੀਰ 'ਚ 38 ਮਹੀਨਿਆਂ 'ਚ ਢੇਰ ਕੀਤੇ 630 ਅੱਤਵਾਦੀ
ਜ਼ਿਕਰਯੋਗ ਹੈ ਕਿ ਇਹ ਮਾਮਲਾ ਕੇਰਲ ਦੇ ਮੁਹੰਮਦ ਅਮੀਨ ਨਾਮ ਦੀ ਅਗਵਾਈ ਵਾਲੇ ਇੱਕ ਸਮੂਹ ਦੀ ਅੱਤਵਾਦੀ ਸਰਗਰਮੀਆਂ ਨਾਲ ਸਬੰਧਿਤ ਹੈ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੇਰਲ ਆਈ.ਐੱਸ.ਆਈ.ਐੱਸ. ਮਾਡਿਊਲ ਮਾਮਲੇ ਵਿੱਚ ਜੰਮੂ-ਕਸ਼ਮੀਰ ਅਤੇ ਕਰਨਾਟਕ ਵਿੱਚ ਪੰਜ ਸਥਾਨਾਂ 'ਤੇ ਤਲਾਸ਼ੀ ਲੈ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।