ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਰਲ ’ਚ 2 ਗੈਰ-ਕਾਨੂੰਨੀ ਅਪਾਰਟਮੈਂਟਸ ਢਾਹੇ ਗਏ

01/11/2020 1:19:55 PM

ਕੋਚੀ—ਕੇਰਲ ਦੇ ਮਰਾਦੂ 'ਚ ਗੈਰ-ਕਾਨੂੰਨੀ ਅਪਾਰਟਮੈਂਟਸ ਨੂੰ ਢਾਹੁਣ ਦੀ ਕਾਰਵਾਈ ਅੱਜ ਭਾਵ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਚੱਲੇਗੀ। ਮਰਾਦੂ 'ਚ ਗੈਰ-ਕਾਨੂੰਨੀ ਅਪਾਰਟਮੈਂਟਸ ਨੂੰ ਢਾਹੁਣ ਦੇ ਮੱਦੇਨਜ਼ਰ ਅੱਜ ਇਲਾਕੇ 'ਚ ਧਾਰਾ 144 ਲਗਾ ਦਿੱਤੀ ਗਈ। ਦੱਸ ਦੇਈਏ ਕਿ ਅੱਜ ਸਵੇਰਸਾਰ 11 ਵਜੇ ਤੋਂ ਮੁਰਾਦੂ 'ਚ ਗੈਰ-ਕਾਨੂੰਨੀ ਅਪਾਰਟਮੈਂਟਸ ਨੂੰ ਢਾਹੁਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦੌਰਾਨ ਜਦੋਂ ਸਭ ਤੋਂ ਪਹਿਲਾਂ ਐੱਚ2ਓ ਐੱਚ ਹਾਲੀ ਫੇਥ ਅਪਾਰਟਮੈਂਟ ਟਾਵਰ ਨੂੰ ਢਾਹਿਆ ਗਿਆ ਤਾਂ ਪਲਾਂ 'ਚ ਬਹੁ-ਮੰਜ਼ਿਲਾਂ ਅਪਾਰਟਮੈਂਟ ਢਹਿ ਗਈ। ਇਸ ਤੋਂ ਬਾਅਦ ਦੂਜੇ ਅਪਾਰਟਮੈਂਟਸ ਨੂੰ ਢਾਹਿਆ ਜਾਵੇਗਾ।

ਮਰਾਦੂ 'ਚ ਅਲਫਾ ਸੋਰੇਨੇ ਕੰਪਲੈਕਸ ਨੂੰ ਵੀ ਢਾਹ ਦਿੱਤਾ ਗਿਆ।

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਮਰਾਦੂ 'ਚ 4 ਬਹੁ-ਮੰਜ਼ਿਲਾ ਅਪਾਰਟਮੈਂਟਸ ਨੂੰ ਢਾਹੁਣ ਤੋਂ ਪਹਿਲਾਂ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਕ ਮਾਕ ਡਰਿੱਲ ਵੀ ਹੋਈ। ਮਰਾਦੂ 'ਚ ਗੈਰ-ਕਾਨੂੰਨੀ ਅਪਾਰਟਮੈਂਟਸ ਨੂੰ ਢਾਹੁਣ ਦੇ ਮੱਦੇਨਜ਼ਰ ਚਿਤਾਵਨੀ ਵਾਲਾ ਪਹਿਲਾਂ ਸਾਇਰਨ ਵਜਾ ਦਿੱਤਾ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਕੁੱਲ 343 ਫਲੈਟਾਂ ਨੂੰ ਢਾਹਿਆ ਗਿਆ। ਇਨ੍ਹਾਂ ਦੋਵਾਂ ਅਪਾਰਟਮੈਂਟਸ 'ਚ ਬਣੇ ਕੁੱਲ 343 ਫਲੈਟ ਬੇਹੱਦ ਆਲੀਸ਼ਾਨ ਸੀ ਅਤੇ 7 ਸਟਾਰ ਸਹੂਲਤਾਂ ਨਾਲ ਲੈਸ ਸੀ। ਲਗਭਗ 20 ਟਰੱਕ 60 ਦਿਨਾਂ 'ਚ ਮਲਬਾ ਸਮੇਟਣਗੇ। ਜਿਨ੍ਹਾਂ ਚਾਰ ਅਪਾਰਟਮੈਂਟਸ ਨੂੰ ਢਾਹਿਆ ਜਾ ਰਿਹਾ ਹੈ, ਉਨ੍ਹਾਂ 'ਚ ਹੌਲੀ ਫੇਥ ਐੱਚ2 ਓ, ਟਵਿਨ ਟਾਵਰ ਆਫ ਅਲਫਾ ਸੇਰੇਨ, ਜੈਨ ਕੋਰਲ ਕੋਵ ਅਤੇ ਗੋਲਡਨ ਕਾਇਲਾਰੋਮ ਹਨ। 11-12 ਜਨਵਰੀ ਨੂੰ ਇਕ ਧਮਾਕੇ ਨਾਲ ਢਾਹ ਦਿੱਤਾ ਜਾਵੇਗਾ।

PunjabKesari


Iqbalkaur

Content Editor

Related News