ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

Thursday, Apr 09, 2026 - 04:40 PM (IST)

ਕੇਰਲ ਵਿਧਾਨ ਸਭਾ ਚੋਣਾਂ: ਸੁਪਰਸਟਾਰ ਮੋਹਨਲਾਲ ਨੇ ਪਾਈ ਵੋਟ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

ਤਿਰੂਵਨੰਤਪੁਰਮ (ਏਜੰਸੀ) : ਕੇਰਲ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਇਸ ਦੌਰਾਨ ਮਲਿਆਲਮ ਸਿਨੇਮਾ ਦੇ ਦਿੱਗਜ ਅਦਾਕਾਰ ਮੋਹਨਲਾਲ ਨੇ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੋਟ ਪਾਈ। ਮੋਹਨਲਾਲ ਨੇ ਤਿਰੂਵਨੰਤਪੁਰਮ ਦੇ ਨੇਮਮ ਹਲਕੇ ਦੇ ਇੱਕ ਸਕੂਲ ਵਿੱਚ ਜਾ ਕੇ ਆਪਣਾ ਵੋਟ ਪਾਇਆ ਅਤੇ ਲੋਕਾਂ ਨੂੰ ਵੱਧ-ਚੜ੍ਹ ਕੇ ਵੋਟਿੰਗ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਵੋਟ ਪਾਉਣ ਤੋਂ ਬਾਅਦ ਮੋਹਨਲਾਲ ਨੇ ਆਪਣੀ ਕਾਰ ਵਿੱਚ ਬੈਠ ਕੇ ਇੱਕ ਸੈਲਫੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਇਸ ਤਸਵੀਰ ਵਿੱਚ ਉਹ ਆਪਣੀ ਉਂਗਲ 'ਤੇ ਲੱਗੀ ਨੀਲੀ ਸਿਆਹੀ ਦਾ ਨਿਸ਼ਾਨ ਦਿਖਾ ਰਹੇ ਹਨ। ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਮੈਂ ਆਪਣਾ ਕੰਮ ਕਰ ਦਿੱਤਾ ਹੈ। ਹੁਣ ਤੁਹਾਡੀ ਵਾਰੀ ਹੈ, ਜਾਓ ਅਤੇ ਵੋਟ ਪਾਓ!" 

PunjabKesari

ਦੱਸ ਦੇਈਏ ਕਿ ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੈ। ਸੂਬੇ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੱਖਣੀ ਰਾਜ ਵਿੱਚ 2.69 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿਚ 1.31 ਕਰੋੜ ਮਰਦ ਅਤੇ 1.38 ਕਰੋੜ ਔਰਤਾਂ ਸ਼ਾਮਲ ਹਨ ਅਤੇ 277 ਵੋਟਰ ਤੀਜੀ ਲਿੰਗ ਸ਼੍ਰੇਣੀ ਦੇ ਹਨ। 18-19 ਸਾਲ ਦੀ ਉਮਰ ਦੇ ਲਗਭਗ 4.24 ਲੱਖ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਆਪਣੀ ਵੋਟ ਪਾ ਰਹੇ ਹਨ, ਜਦੋਂਕਿ 2 ਲੱਖ ਤੋਂ ਵੱਧ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਸੁਚਾਰੂ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੇ 30,471 ਪੋਲਿੰਗ ਸਟੇਸ਼ਨ ਬਣਾਏ ਹਨ ਅਤੇ ਲੱਗਭਗ 1.46 ਲੱਖ ਸਿਖਲਾਈ ਪ੍ਰਾਪਤ ਕਰਮਚਾਰੀ ਤਾਇਨਾਤ ਕੀਤੇ ਹਨ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਰਾਜ ਭਰ ਵਿੱਚ ਸੁਰੱਖਿਆ ਵਧਾਈ ਗਈ ਹੈ, ਜਿਸ ਵਿੱਚ 1,200 ਤੋਂ ਵੱਧ ਪੁਲਿਸ ਟੀਮਾਂ ਜ਼ਮੀਨ 'ਤੇ ਸਰਗਰਮ ਹਨ। ਦੱਸਣਯੋਗ ਹੈ ਕਿ ਇਸ ਵਾਰ ਮੁਕਾਬਲਾ ਸੱਤਾਧਾਰੀ ਖੱਬੇ ਪੱਖੀ ਡੈਮੋਕ੍ਰੇਟਿਕ ਫਰੰਟ (LDF) ਅਤੇ ਯੁਨਾਈਟਿਡ ਡੈਮੋਕ੍ਰੇਟਿਕ ਫਰੰਟ (UDF) ਵਿਚਕਾਰ ਕਾਫੀ ਫਸਵਾਂ ਮੰਨਿਆ ਜਾ ਰਿਹਾ ਹੈ। ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ।


author

cherry

Content Editor

Related News