ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਦੇ ਦੋਸ਼ੀਆਂ ਨੂੰ ਮਿਲੇਗੀ ਸਖਤ ਸਜ਼ਾ : ਪ੍ਰਕਾਸ਼ ਜਾਵਡੇਕਰ

Thursday, Jun 04, 2020 - 11:07 AM (IST)

ਕੇਰਲ 'ਚ ਗਰਭਵਤੀ ਹਥਣੀ ਦੀ ਮੌਤ ਦੇ ਦੋਸ਼ੀਆਂ ਨੂੰ ਮਿਲੇਗੀ ਸਖਤ ਸਜ਼ਾ : ਪ੍ਰਕਾਸ਼ ਜਾਵਡੇਕਰ

ਨਵੀਂ ਦਿੱਲੀ- ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੇਰਲ 'ਚ ਇਕ ਗਰਭਵਤੀ ਹਥਣੀ ਨੂੰ ਜਾਨੋਂ ਮਾਰਨ ਦੀ ਘਟਨਾ 'ਤੇ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦੇ ਕਾਤਲਾਂ ਨੂੰ ਫੜਨ ਲਈ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਜਾਵਡੇਕਰ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਰਲ ਦੇ ਮਲਪੁਰਮ 'ਚ ਇਸ ਹਥਣੀ ਦੀ ਮੌਤ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਸ ਨੇ ਇਸ ਦੀ ਜਾਂਚ ਕਰਵਾ ਕੇ ਕਾਤਲ ਨੂੰ ਫੜਨ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤੀ ਸੰਸਕ੍ਰਿਤੀ ਨਹੀਂ ਹੈ ਕਿ ਪਟਾਕਿਆਂ ਨਾਲ ਕਿਸੇ ਜਾਨਵਰ ਨੂੰ ਮਾਰ ਦਿੱਤਾ ਜਾਵੇ।

PunjabKesariਦੱਸਣਯੋਗ ਹੈ ਕਿ ਇਸ ਹਥਿਨੀ ਦੀ ਮੌਤ ਦੀ ਜਾਂਚ ਦਾ ਫੈਸਲਾ ਕੇਰਲ ਸਰਕਾਰ ਨੇ ਲਿਆ ਹੈ ਅਤੇ ਕੱਲ ਤੋਂ ਹੁਣ ਤੱਕ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਕਾਫ਼ੀ ਨਿੰਦਾ ਹੋਈ ਹੈ ਅਤੇ ਲੋਕਾਂ ਨੇ ਇਸ ਦੇ ਦੋਸ਼ੀ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।


author

DIsha

Content Editor

Related News