ਪ੍ਰੇਮੀ ਦੇ ਕਤਲ ਦੇ ਮਾਮਲੇ ’ਚ ਔਰਤ ਨੂੰ ਫਾਂਸੀ ਦੀ ਸਜ਼ਾ
Monday, Jan 20, 2025 - 06:12 PM (IST)
ਤਿਰੂਵਨੰਤਪੁਰਮ (ਭਾਸ਼ਾ)- ਕੇਰਲ ਦੀ ਅਦਾਲਤ ਨੇ ਇਕ ਔਰਤ ਨੂੰ 2022 ਵਿਚ ਆਪਣੇ ਪ੍ਰੇਮੀ ਦੇ ਕਤਲ ਦੇ ਦੋਸ਼ ਵਿਚ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਨੇਯਾਟਿੱਨਕਰਾ ਵਧੀਕ ਜ਼ਿਲਾ ਸੈਸ਼ਨ ਅਦਾਲਤ ਨੇ ਮਾਮਲੇ ਦੇ ਤੀਜੇ ਦੋਸ਼ੀ ਤੇ ਔਰਤ ਦੇ ਰਿਸ਼ਤੇਦਾਰ ਨਿਰਮਲ ਕੁਮਾਰਨ ਨਾਇਰ ਨੂੰ ਵੀ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
ਦੋਸ਼ੀ ਗ੍ਰੀਸ਼ਮਾ (24) ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ, ਕੋਈ ਪਿਛਲਾ ਅਪਰਾਧਿਕ ਇਤਿਹਾਸ ਨਾ ਹੋਣ ਅਤੇ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੋਣ ਦਾ ਹਵਾਲਾ ਦਿੰਦੇ ਹੋਏ ਸਜ਼ਾ ਵਿਚ ਨਰਮੀ ਦੀ ਅਪੀਲ ਕੀਤੀ ਸੀ। ਅਦਾਲਤ ਨੇ ਆਪਣੇ 586 ਸ਼ਫਿਆਂ ਦੇ ਫੈਸਲੇ ਵਿਚ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀ ਦੀ ਉਮਰ ’ਤੇ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਹੈ। ਗ੍ਰੀਸ਼ਮਾ ਨੂੰ ਸ਼ੈਰਨ ਰਾਜ ਦੇ ਕਤਲ ਕੇਸ ਵਿਚ ਸਜ਼ਾ ਸੁਣਾਈ ਗਈ ਹੈ, ਜੋ ਕਿ ਤਿਰੂਵਨੰਤਪੁਰਮ ਜ਼ਿਲੇ ਦੇ ਪਾਰਸਾਲਾ ਦਾ ਰਹਿਣ ਵਾਲਾ ਸੀ।