ਯਮਨ ’ਚ ਭਾਰਤੀ ਨਰਸ ਨੂੰ ਫਾਂਸੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸਰਕਾਰ, ਬਹੁਤੇ ਬਦਲ ਨਹੀਂ : ਕੇਂਦਰ

Tuesday, Jul 15, 2025 - 11:09 AM (IST)

ਯਮਨ ’ਚ ਭਾਰਤੀ ਨਰਸ ਨੂੰ ਫਾਂਸੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸਰਕਾਰ, ਬਹੁਤੇ ਬਦਲ ਨਹੀਂ : ਕੇਂਦਰ

ਨਵੀਂ ਦਿੱਲੀ (ਭਾਸ਼ਾ) - ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਯਮਨ ਵਿਚ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਇਕ ਭਾਰਤੀ ਨਰਸ ਪ੍ਰਿਆ ਨਾਲ ਸਬੰਧਤ ਮਾਮਲੇ ’ਚ ਭਾਰਤ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਯਮਨ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਆਦਾ ਕੁਝ ਨਹੀਂ ਕੀਤਾ ਜਾ ਸਕਦਾ। ਅਟਾਰਨੀ ਜਨਰਲ ਆਰ. ਵੈਂਕਟਰਮਣੀ ਨੇ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੂੰ ਦੱਸਿਆ ਕਿ ਇਕ ਹੱਦ ਤੱਕ ਹੀ ਭਾਰਤ ਸਰਕਾਰ ਕੋਸ਼ਿਸ਼ ਕਰ ਸਕਦੀ ਹੈ ਅਤੇ ਅਸੀਂ ਉਸ ਹੱਦ ਤੱਕ ਪਹੁੰਚ ਚੁੱਕੇ ਹਾਂ।

ਇਹ ਵੀ ਪੜ੍ਹੋ - ਆਟੋ 'ਚ ਸਫ਼ਰ ਕਰਨ ਵਾਲਿਆਂ ਲਈ ਬੁਰੀ ਖ਼ਬਰ, ਕਿਰਾਏ 'ਚ ਹੋਇਆ ਜ਼ਬਰਦਸਤ ਵਾਧਾ

ਉੱਚ ਕਾਨੂੰਨ ਅਧਿਕਾਰੀ ਨੇ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਇਸ ਮਾਮਲੇ ਵਿਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯਮਨ ਵਿਚ ਸੰਵੇਦਨਸ਼ੀਲਤਾ ਅਤੇ ਸਥਿਤੀ ਨੂੰ ਦੇਖਦੇ ਹੋਏ, ਭਾਰਤ ਸਰਕਾਰ ਬਹੁਤ ਕੁਝ ਨਹੀਂ ਕਰ ਸਕਦੀ। ਉਨ੍ਹਾਂ ਯਮਨ ’ਚ ਹੂਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਨੂੰ ਕੂਟਨੀਤਕ ਤੌਰ ’ਤੇ ਵੀ ਮਾਨਤਾ ਪ੍ਰਾਪਤ ਨਹੀਂ ਹੈ। ਵੈਂਕਟਰਮਣੀ ਨੇ ਕਿਹਾ ਕਿ ਸਰਕਾਰ ਨੇ ਹਾਲ ਹੀ ਵਿਚ ਸਬੰਧਤ ਖੇਤਰ ਦੇ ਸਰਕਾਰੀ ਵਕੀਲ ਨੂੰ ਇਕ ਪੱਤਰ ਲਿਖਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਫਾਂਸੀ ਨੂੰ ਕੁਝ ਸਮੇਂ ਲਈ ਮੁਲਤਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ - ਸੁਹਾਗਰਾਤ ਤੋਂ ਪਹਿਲਾਂ ਲਾੜੀ ਨੂੰ ਆਇਆ ਚੱਕਰ, ਹੱਕਾ-ਬੱਕਾ ਹੋ Pregnancy ਕਿੱਟ ਲੈਣ ਦੌੜਿਆ ਲਾੜਾ, ਫਿਰ...

ਵੈਂਕਟਰਮਣੀ ਨੇ ਕਿਹਾ ਕਿ ਭਾਰਤ ਸਰਕਾਰ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸਨੇ ਕੁਝ ਸ਼ੇਖਾਂ ਨਾਲ ਵੀ ਸੰਪਰਕ ਕੀਤਾ ਹੈ, ਜੋ ਉੱਥੇ ਬਹੁਤ ਪ੍ਰਭਾਵਸ਼ਾਲੀ ਲੋਕ ਵਿਚੋਂ ਇਕ ਹਨ। ਸੁਪਰੀਮ ਕੋਰਟ ਯਮਨ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ 38 ਸਾਲਾ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਨੂੰ ਬਚਾਉਣ ਲਈ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਕੇਰਲ ਦੇ ਪਲਕੱੜ ਜ਼ਿਲੇ ਦੀ ਨਰਸ ਪ੍ਰਿਆ ਨੂੰ 2017 ਵਿਚ ਆਪਣੇ ਯਮਨੀ ਕਾਰੋਬਾਰੀ ਸਾਥੀ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ 2020 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਉਸਦੀ ਅੰਤਿਮ ਅਪੀਲ 2023 ਵਿਚ ਖਾਰਜ ਕਰ ਦਿੱਤੀ ਗਈ ਸੀ। ਉਹ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਦੀ ਇਕ ਜੇਲ ਵਿਚ ਕੈਦ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਸੀ ਅਤੇ ਧਿਰਾਂ ਨੂੰ ਅਦਾਲਤ ਨੂੰ ਸਥਿਤੀ ਤੋਂ ਜਾਣੂ ਕਰਵਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ

ਮ੍ਰਿਤਕ ਦਾ ਪਰਿਵਾਰ ‘ਬਲੱਡ ਮਨੀ’ ਸਵੀਕਾਰ ਕਰਨ ਲਈ ਰਾਜ਼ੀ
ਪ੍ਰਿਆ ਦੀ ਮਦਦ ਲਈ ਕਾਨੂੰਨੀ ਮਦਦ ਪ੍ਰਦਾਨ ਕਰਨ ਵਾਲੇ ਪਟੀਸ਼ਨਰ ਸੰਗਠਨ ‘ਸੇਵ ਨਿਮਿਸ਼ਾ ਪ੍ਰਿਆ- ਇੰਟਰਨੈਸ਼ਨਲ ਐਕਸ਼ਨ ਕੌਂਸਲ’ ਵੱਲੋਂ ਸੋਮਵਾਰ ਨੂੰ ਪੇਸ਼ ਹੋਏ ਵਕੀਲ ਨੇ ਕਿਹਾ ਿਕ ਇਹ ‘ਬਹੁਤ ਹੀ ਮੰਦਭਾਗੀ ਸਥਿਤੀ’ ਹੈ। ਉਨ੍ਹਾਂ ਦੇਸ਼ ਦੇ ਸ਼ਰੀਆ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਯਮਨ ਦੀ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਪੱਧਰ ਤੱਕ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਿਆ ਦੀ ਮਾਂ ਇਕ ਸਮਾਜ ਸੇਵਕ ਨਾਲ ਮਿਲ ਕੇ ਯਮਨ ਵਿਚ ਮ੍ਰਿਤਕ ਦੇ ਪਰਿਵਾਰ ਨਾਲ ‘ਬਲੱਡ ਮਨੀ’ ਲਈ ਗੱਲਬਾਤ ਕਰ ਰਹੀ ਹੈ। ਵਕੀਲ ਨੇ ਕਿਹਾ ਕਿ ਅੱਜ ਮੌਤ ਦੀ ਸਜ਼ਾ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ ਕਿ ਮ੍ਰਿਤਕ ਦਾ ਪਰਿਵਾਰ ‘ਬਲੱਡ ਮਨੀ’ ਸਵੀਕਾਰ ਕਰਨ ਲਈ ਸਹਿਮਤ ਹੋ ਜਾਵੇ।

ਇਹ ਵੀ ਪੜ੍ਹੋ - 8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News