FD ਲਈ ਪੁੱਤਰ ਨੇ ਕੀਤਾ ਮਾਂ ਦਾ ਕਤਲ ਫਿਰ ਕੰਧ ''ਚ ਚਿਣਵਾਈ ਲਾਸ਼, ਹੁਣ ਹੋਈ ਫਾਂਸੀ ਦੀ ਸਜ਼ਾ
Thursday, Jul 24, 2025 - 06:11 PM (IST)

ਸ਼ਿਓਪੁਰ (ਭਾਸ਼ਾ) - ਮੱਧ ਪ੍ਰਦੇਸ਼ ਦੀ ਇਕ ਅਦਾਲਤ ਨੇ ਇਕ ਸਾਲ ਪਹਿਲਾਂ ਸ਼ਿਓਪੁਰ ਜ਼ਿਲ੍ਹੇ ਵਿਚ 32 ਲੱਖ ਰੁਪਏ ਦੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੀ ਰਕਮ ਹੜੱਪਣ ਲਈ ਆਪਣੀ ਮਾਂ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਕੰਧ ’ਚ ਚਿਣਨ ਦੇ ਦੋਸ਼ ’ਚ ਪੁੱਤਰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਦੋਸ਼ੀ ਪੁੱਤਰ ਨੂੰ ਹੁਣ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ ਹੈ।
ਇਹ ਵੀ ਪੜ੍ਹੋ - ਮੁਫ਼ਤ ਹੋਵੇਗਾ 1.5 ਲੱਖ ਨੌਜਵਾਨਾਂ ਦਾ ਬੀਮਾ, ਮਿਲਣਗੇ 10-10 ਲੱਖ, ਸਰਕਾਰ ਲਿਆਈ 'ਗੋਵਿੰਦਾ ਸਕੀਮ'
ਐਡੀਸ਼ਨਲ ਸੈਸ਼ਨ ਜੱਜ ਐੱਲ. ਡੀ. ਸੋਲੰਕੀ ਨੇ ਸ਼ਿਓਪੁਰ ਦੇ ਰੇਲਵੇ ਕਾਲੋਨੀ ਨਿਵਾਸੀ ਦੀਪਕ ਪਚੌਰੀ ਨੂੰ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.) ਦੀ ਧਾਰਾ 302 ਦੇ ਤਹਿਤ ਆਪਣੀ ਮਾਂ ਊਸ਼ਾ ਦੇਵੀ ਦੇ ਕਤਲ ਦਾ ਦੋਸ਼ੀ ਸਮਝਦੇ ਹੋਏ ਉਸਨੂੰ ਮੌਤ ਦੀ ਸਜ਼ਾ (ਫਾਂਸੀ ਲਗਾ ਕੇ ਤਦ ਤੱਕ ਲਟਕਾਇਆ ਜਾਵੇ ਜਦ ਤੱਕ ਉਸਦੀ ਮੌਤ ਨਾ ਹੋ ਜਾਵੇ) ਦਾ ਫ਼ੈਸਲਾ ਸੁਣਾਇਆ।
ਇਹ ਵੀ ਪੜ੍ਹੋ - ਅਗਲੇ 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, IMD ਵਲੋਂ Orange ਅਲਰਟ ਜਾਰੀ
ਇਸ ਮਾਮਲੇ ’ਚ ਸੂਬੇ ਵੱਲੋਂ ਪੇਸ਼ ਹੋਏ ਵਿਸ਼ੇਸ਼ ਸਰਕਾਰੀ ਵਕੀਲ ਰਾਜੇਂਦਰ ਜਾਧਵ ਨੇ ਦੱਸਿਆ ਕਿ ਦੀਪਕ ਪਚੌਰੀ ਨੇ 8 ਮਈ, 2024 ਨੂੰ ਸ਼ਿਓਪੁਰ ਦੇ ਕੋਤਵਾਲੀ ਪੁਲਸ ਥਾਣੇ ਵਿਚ ਆਪਣੀ ਮਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਹਾਲਾਂਕਿ ਜਾਂਚ ਦੇ ਦੌਰਾਨ ਵਾਰ-ਵਾਰ ਬਿਆਨ ਬਦਲਣ ਕਾਰਨ ਪੁਲਸ ਨੂੰ ਪਚੌਰੀ ’ਤੇ ਸ਼ੱਕ ਹੋ ਗਿਆ। ਪੁਲਸ ਸੁਪਰਿੰਟੈਂਡੈਂਟ (ਐੱਸ.ਪੀ.) ਵੀਰੇਂਦਰ ਜੈਨ ਨੇ ਕਿਹਾ ਕਿ ਜਦੋਂ ਦੋਸ਼ੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਜੁਰਮ ਮੰਨ ਲਿਆ।
ਇਹ ਵੀ ਪੜ੍ਹੋ - MAYDAY...MAYDAY...! ਉਡਾਣ ਭਰਦੇ ਸਾਰ ਜਹਾਜ਼ ਨੂੰ ਲੱਗ ਗਈ ਅੱਗ, 60 ਤੋਂ ਵੱਧ ਯਾਤਰੀ ਸਨ ਸਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8