ਕੇਰਲ ''ਚ ਕੋਰੋਨਾ ਨਾਲ 4 ਮਹੀਨੇ ਦੇ ਬੱਚੇ ਦੀ ਹੋਈ ਮੌਤ

04/24/2020 10:19:30 AM

ਕੋਝੀਕੋਡ- ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ 'ਚ 4 ਮਹੀਨੇ ਦੇ ਇਕ ਬੱਚੇ ਦੀ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਬੱਚੇ ਦੀ ਕੋਰੋਨਾ ਰਿਪੋਰਟ ਵੀਰਵਾਰ ਨੂੰ ਪਾਜ਼ੀਟਿਵ ਆਈ ਸੀ। ਉਸ ਦਾ ਪਿਛਲੇ 3 ਮਹੀਨਿਆਂ ਤੋਂ ਦਿਲ ਸੰਬੰਧੀ ਬੀਮਾਰੀ ਨੂੰ ਲੈ ਕੇ ਇਲਾਜ ਚੱਲ ਰਿਹਾ ਸੀ ਅਤੇ ਉਸ ਨੂੰ ਨਿਮੋਨੀਆ ਵੀ ਸੀ। ਇਹ ਜਾਣਕਾਰੀ ਮਲਪਪੁਰਮ ਜ਼ਿਲਾ ਮੈਡੀਕਲ ਅਧਿਕਾਰੀ ਨੇ ਦਿੱਤੀ।

ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਬੱਚਾ ਕੋਰੋਨਾ ਦੀ ਲਪੇਟ 'ਚ ਕਿਵੇਂ ਆਇਆ, ਕਿਉਂਕਿ ਨਾ ਤਾਂ ਉਸ ਦੇ ਮਾਤਾ-ਪਿਤਾ ਅਤੇ ਨਾ ਹੀ ਕਿਸੇ ਰਿਸ਼ਤੇਦਾਰ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਾਹ ਲੈਣ 'ਚ ਪਰੇਸ਼ਾਨੀ ਹੋਣ ਕਾਰਨ ਬੱਚੇ ਨੂੰ ਪਹਿਲਾਂ ਮੰਜੇਰੀ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਨਿਮੋਨੀਆ ਨਾਲ ਪੀੜਤ ਹੋਣ ਦਾ ਪਤਾ ਲੱਗਾ। ਇਸ ਤੋਂ ਬਾਅਦ ਬੱਚੇ ਨੂੰ ਮਿਰਗੀਦਾ ਦੌਰਾ ਆਇਆ ਅਤੇ ਉਸ ਨੂੰ 21 ਅਪ੍ਰੈਲ ਨੂੰ ਕੋਝੀਕੋਡ ਮੈਡੀਕਲ ਹਸਪਤਾਲ ਲਿਆਂਦਾ ਗਿਆ।


DIsha

Content Editor

Related News