ਕੇਰਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਐੱਮ. ਆਈ. ਸ਼ਨਵਾਸ ਦੀ ਮੌਤ

Wednesday, Nov 21, 2018 - 10:29 AM (IST)

ਤਿਰੂਵੰਤਪੁਰਮ-ਕਾਂਗਰਸ ਦੀ ਕੇਰਲ ਖੇਤਰ ਦੇ ਕਾਰਜਕਾਰੀ ਪ੍ਰਧਾਨ ਅਤੇ ਵਯਾਨਡ ਦੇ ਐੱਮ. ਪੀ. ਸ਼ਨਵਾਸ ਦਾ ਮੰਗਲਵਾਰ ਦੇਰ ਰਾਤ ਨੂੰ ਚੇੱਨਈ ਦੇ ਇਕ ਨਿਜੀ ਹਸਪਤਾਲ 'ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਬੀਮਾਰ ਸੀ ਅਤੇ ਉਨ੍ਹਾਂ ਦੀ ਉਮਰ 67 ਸਾਲ ਸੀ। ਉਨ੍ਹਾਂ ਨੇ ਲੋਕ ਸਭਾ 'ਚ ਦੋ ਵਾਰ ਕੇਰਲ ਦੇ ਵਯਾਨਡ ਐੱਮ. ਪੀ. ਖੇਤਰ ਦੀ ਨੁਮਾਇੰਦਗੀ ਕੀਤੀ। ਦੇਰ ਰਾਤ ਸ਼ਨਵਾਸ ਨੇ ਇਕ ਵਜੇ ਆਖਿਰੀ ਸਾਹ ਲਿਆ। ਉਨ੍ਹਾਂ ਦਾ 2 ਨਵੰਬਰ ਨੂੰ ਲਿਵਰ ਟਰਾਂਸਪਲੇਟੇਸ਼ਨ ਹੋਇਆ ਸੀ।

ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਨ ਦੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਓਮਾਨ ਚਾਂਡੀ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨਯੰਤਲਾ ਨੇ ਸ਼ਨਵਾਸ ਦੀ ਮੌਤ 'ਤੇ ਦੁੱਖ ਪ੍ਰਗਟਾਇਆ। ਸ਼ਨਵਾਸ ਦੇ ਪਰਿਵਾਰ 'ਚ ਪਤਨੀ, ਇਕ ਪੁੱਤਰ ਅਤੇ ਇੱਕ ਪੁੱਤਰੀ ਹੈ।


Iqbalkaur

Content Editor

Related News