ਕੋਰੋਨਾ : ਚੀਨ ਤੋਂ ਪਰਤੇ 281 ਲੋਕਾਂ ''ਤੇ ਖਾਸ ਨਜ਼ਰ, CM ਵਿਜਯਨ ਨੇ ਮੋਦੀ ਤੋਂ ਮੰਗੀ ਮਦਦ
Monday, Jan 27, 2020 - 08:31 PM (IST)

ਤਿਰੁਵੰਤਪੁਰਮ — ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦਾ ਖਤਰਾ ਭਾਰਤ 'ਚ ਵੀ ਵਧਦਾ ਜਾ ਰਿਹਾ ਹੈ। ਚੀਨ ਤੋਂ ਪਰਤ ਰਹੇ ਯਾਤਰੀਆਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਜਾਣਕਾਰੀ ਮੁਤਾਬਕ 26 ਜਨਵਰੀ ਦੇਰ ਰਾਤ ਤਕ 288 ਲੋਕ ਚੀਨ 'ਚ ਪ੍ਰਭਾਵਿਤ ਖੇਤਰ ਤੋਂ ਪਰਤੇ ਹ। ਉਥੇ ਹੀ 281 ਨੂੰ ਘਰਾਂ 'ਚ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਪੀ.ਐਮ. ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੀਨ ਦੇ ਵੁਹਾਨ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਸੀ.ਐੱਮ. ਨੇ ਪੀ.ਐੱਮ. ਮੋਦੀ ਤੋਂ ਵੁਹਾਨ 'ਚ ਨੇੜਲੇ ਹਵਾਈ ਅੱਡੇ ਲਈ ਇਕ ਵਿਸ਼ੇਸ਼ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।