ਦੇਸ਼ ''ਚ ਕੋਰੋਨਾ ਦਾ ਕੇਂਦਰ ਬਣਿਆ ਕੇਰਲ, ਸਾਹਮਣੇ ਆਏ 138 ਕੇਸ, ਮਹਾਰਾਸ਼ਟਰ ''ਚ 121
Friday, Mar 27, 2020 - 12:23 AM (IST)
ਨਵੀਂ ਦਿੱਲੀ — ਦੇਸ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਮਹਾਮਾਰੀ ਦੀ ਚਪੇਟ 'ਚ 650 ਤੋਂ ਜ਼ਿਆਦਾ ਲੋਕ ਆ ਚੁੱਕੇ ਹਨ, ਜਦਕਿ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਕੇਰਲ ਅਤੇ ਮਹਾਰਾਸ਼ਟਰ ਹੈ।
ਕੇਰਲ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 138 ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਥੇ ਕਿਸੇ ਦੀ ਮੌਤ ਨਹੀਂ ਹੈ। ਜਦਕਿ ਮਹਾਰਾਸ਼ਟਰ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 121 ਹੈ। ਇਸ ਮਹਾਮਾਰੀ ਨੇ ਇਥੇ 3 ਲੋਕਾਂ ਨੇ ਜਾਨ ਲਈ ਹੈ।
ਕੋਰੋਨਾ ਨਾਲ ਦੇਸ਼ ਦੇ 25 ਸੂਬੇ ਪ੍ਰਭਾਵਿਤ ਹਨ। ਮਹਾਰਾਸ਼ਟਰ ਅਤੇ ਕੇਰਲ ਤੋਂ ਇਲਾਵਾ ਆਂਧਰਾ ਪ੍ਰਦੇਸ਼ 'ਚ 11, ਬਿਹਾਰ 'ਚ 6, ਛੱਤੀਸਗੜ੍ਹ 'ਚ 6, ਦਿੱਲੀ 'ਚ 35, ਗੁਜਰਾਤ 'ਚ 42, ਹਰਿਆਣਾ 'ਚ 16, ਕਰਨਾਟਕ 'ਚ 55, ਮੱਧ ਪ੍ਰਦੇਸ਼ 'ਚ 20, ਪੰਜਾਬ 'ਚ 33, ਰਾਜਸਥਾਨ 'ਚ 39, ਤਾਮਿਲਨਾਡੂ 'ਚ 20 ਤੇ ਤੇਲੰਗਾਨਾ 'ਚ 34 ਮਾਮਲੇ ਸਾਹਮਣੇ ਆਏ ਹਨ।
ਵੀਰਵਾਰ ਨੂੰ ਕੇਰਲ 'ਚ 19 ਕੇਸ
ਕੋਰੋਨਾ ਵਾਇਰਸ ਲਈ ਵੀਰਵਾਰ ਦਾ ਦਿਨ ਵੀ ਰਾਹਤ ਲੈ ਕੇ ਨਹੀਂ ਆਇਆ। ਕੋਰੋਨਾ ਵਾਇਰਸ ਦੇ 19 ਕੇਸ ਸਾਹਮਣੇ ਆਏ ਹਨ। ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਕਿਹਾ ਕਿ ਕੇਰਲ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 19 ਹੋਰ ਪਾਜੀਟਿਵ ਕੇਸ ਸਾਹਮਣੇ ਆਏ। ਕਨੂੰਰ 'ਚ ਵੀਰਵਾਰ ਨੂੰ 9 ਦੇ ਨਾਲ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਜਦਕਿ ਤਿੰਨ ਮਾਮਲੇ ਕਾਸਰਗੋਡ ਤੇ ਮਲੱਪੁਰਮ ਜ਼ਿਲਿਆਂ ਤੋਂ ਹਨ।
ਮਹਾਰਾਸ਼ਟਰ 'ਚ ਹੁਣ ਤਕ 4 ਲੋਕਾਂ ਦੀ ਮੌਤ
ਕੇਰਲ ਤੰ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਪ੍ਰਭਾਵਿਤ ਹੈ। ਇਥੇ ਹੁਣ ਤਕ 3 ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਤੜਕੇ ਵਾਸ਼ੀ 'ਚ ਇਕ ਸ਼ਖਸ ਦੀ ਮੌਤ ਹੋ ਗਈ। ਉਥੇ ਹੀ ਪ੍ਰਦੇਸ਼ 'ਚ ਕੋਰੋਨਾ ਦੇ ਹੁਣ ਤਕ 121 ਮਾਮਲੇ ਸਾਹਮਣੇ ਆਏ ਹਨ।