ਸ਼ਰਾਬ ਪੀ ਕੇ ਪੁੱਤ ਕਰਦਾ ਸੀ ਕੁੱਟਮਾਰ, ਵੀਡੀਓ ਵਾਇਰਲ ਹੋਇਆ ਤਾਂ ਮਾਂ ਨੇ ਸ਼ਿਕਾਇਤ ਕਰਨ ਤੋਂ ਕੀਤੀ ਨਾਂਹ

Wednesday, Dec 30, 2020 - 04:46 PM (IST)

ਸ਼ਰਾਬ ਪੀ ਕੇ ਪੁੱਤ ਕਰਦਾ ਸੀ ਕੁੱਟਮਾਰ, ਵੀਡੀਓ ਵਾਇਰਲ ਹੋਇਆ ਤਾਂ ਮਾਂ ਨੇ ਸ਼ਿਕਾਇਤ ਕਰਨ ਤੋਂ ਕੀਤੀ ਨਾਂਹ

ਤਿਰੁਅਨੰਤਪੁਰਮ- ਕੇਰਲ 'ਚ ਨਸ਼ੇ 'ਚ ਟੱਲੀ ਇਕ ਨੌਜਵਾਨ ਵਲੋਂ ਆਪਣੀ ਮਾਂ ਨਾਲ ਗਲਤ ਰਵੱਈਆ ਕਰਨ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਕੁੱਟਣ ਦੀ ਇਕ ਘਟਨਾ ਸਾਹਮਣੇ ਆਈ ਹੈ। ਮਾਮਲੇ ਦਾ ਵੀਡੀਓ ਵਾਇਰਲ ਹੋਣ ਅਤੇ ਲੋਕਾਂ ਦੇ ਨਾਰਾਜ਼ਗੀ ਜਤਾਉਣ ਤੋਂ ਬਾਅਦ ਪੁਲਸ ਨੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਰਸੋਈ ਘਰ ਦੇ ਨਾਲ ਬਣੇ ਕਮਰੇ 'ਚ ਜਨਾਨੀ ਹਨ੍ਹੇਰੇ 'ਚ ਜ਼ਮੀਨ 'ਤੇ ਬੈਠੀ ਹੈ ਅਤੇ ਲਾਲ ਰੰਗ ਦੀ ਸ਼ਰਟ ਪਾਏ ਨੌਜਵਾਨ ਵਾਰ-ਵਾਰ ਦਰਦ ਨਾਲ ਰੋਂਦੀ ਜਨਾਨੀ ਦੇ ਲੱਤਾਂ ਮੁੱਕੇ ਮਾਰ ਰਿਹਾ ਹੈ। ਇਸ ਵੀਡੀਓ ਦਾ ਪ੍ਰਸਾਰਨ ਸਮਾਚਾਰ ਚੈਨਲਾਂ 'ਤੇ ਹੋਇਆ ਅਤੇ ਪੁਲਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀ ਫੜਿਆ ਗਿਆ।

ਪੁਲਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਵਰਕਲਾ ਤਾਲੁਕ ਦੇ ਇਵਾਡਾ ਵਾਸੀ 27 ਸਾਲਾ ਰਫ਼ੀਕ ਦੇ ਤੌਰ 'ਤੇ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ,''ਇਹ ਵੀਡੀਓ 10 ਦਸੰਬਰ ਨੂੰ ਰਫ਼ੀਕ ਦੀ ਭੈਣ ਨੇ ਰਿਕਾਰਡ ਕੀਤਾ ਸੀ। ਉਸ ਨੇ ਇਸ ਵੀਡੀਓ ਨੂੰ ਪੱਛਮੀ ਏਸ਼ੀਆ 'ਚ ਰਹਿ ਰਹੇ ਕੁਝ ਰਿਸ਼ਤੇਦਾਰਾਂ ਨੂੰ ਭੇਜਿਆ ਸੀ, ਜਿਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ 'ਤੇ ਪਾ ਦਿੱਤਾ। ਇਹ ਵੀਡੀਓ ਵਾਇਰਲ ਹੋ ਗਿਆ।'' ਉਨ੍ਹਾਂ ਨੇ ਦੱਸਿਆ ਕਿ ਮੋਬਾਇਲ ਟਾਵਰ ਲੋਕੇਸ਼ਨ ਰਾਹੀਂ ਦੋਸ਼ੀ ਦਾ ਪਤਾ ਲੱਗਾ। ਪੁਲਸ ਨੇ ਰਿਸ਼ਤੇਦਾਰਾਂ ਦੇ ਹਵਾਲੇ ਤੋਂ ਦੱਸਿਆ ਕਿ ਰਫ਼ੀਕ ਬੱਸ 'ਚ ਸਹਾਇਕ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਸ਼ਰਾਬ ਦਾ ਆਦੀ ਹੈ। ਉਹ ਹਮੇਸ਼ਾ ਨਸ਼ੇ 'ਚ ਆਪਣੀ ਮਾਂ ਦੀ ਕੁੱਟਮਾਰ ਕਰਦਾ ਹੈ। ਉਨ੍ਹਾਂ ਨੇ ਦੱਸਿਆ,''ਰਫ਼ੀਕ ਦੀ 49 ਸਾਲਾ ਮਾਂ ਸ਼ਾਹਿਦਾ ਹਾਲਾਂਕਿ ਪੁੱਤ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਨੂੰ ਤਿਆਰ ਨਹੀਂ ਹੈ।''


author

DIsha

Content Editor

Related News