ਢਾਈ ਸਾਲ ਦੀ ਮਾਸੂਮ ਅਫਗਾਨ ਬੱਚੀ ਨੂੰ ਕੇਰਲ ਦੇ ਨਿੱਜੀ ਹਸਪਤਾਲ ਨੇ ਜਗਾਈ ਭਿਆਨਕ ਬੀਮਾਰੀ ਤੋਂ ਰਾਹਤ ਦੀ ਆਸ

04/17/2021 5:02:42 PM

ਕੋਝੀਕੋਡ- ਕੇਰਲ ਦੇ ਕੋਝੀਕੋਡ ਸ਼ਹਿਰ ਦੇ ਇਕ ਨਿੱਜੀ ਹਸਪਤਾਲ 'ਚ ਦੁਰਲੱਭ ਬੋਨ ਮੈਰੋ ਟਰਾਂਸਪਲਾਂਟ ਅਫਗਾਨਿਸਤਾਨ ਦੀ ਢਾਈ ਸਾਲਾ ਬੱਚੀ ਲਈ ਜੀਵਨ ਦੀ ਇਕ ਨਵੀਂ ਆਸ ਲੈ ਕੇ ਆਇਆ। ਐਸਟਰ ਐੱਮ.ਆਈ.ਐੱਮ.ਐੱਸ. ਹਸਪਤਾਲ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕੇਰਲ ਦੇ ਕਿਸੇ ਵੀ ਹਸਪਤਾਲ 'ਚ ਇਹ ਪਹਿਲਾ ਮੌਕਾ ਹੈ, ਜਦੋਂ ਬੋਨ ਮੈਰੋ ਟਰਾਂਸਪਲਾਂਟ ਸਰਜਰੀ ਕੁਲਸੁਮ ਵਰਗੀ ਇੰਨੀ ਛੋਟੀ ਬੱਚੀ 'ਤੇ ਸਫ਼ਲਤਾਪੂਰਵਕ ਕੀਤੀ ਗਈ ਹੈ। ਹਾਲ ਹੀ 'ਚ ਜਾਂਚ 'ਚ ਪਤਾ ਲੱਗਾ ਸੀ ਕਿ ਉਸ ਨੂੰ ਜਨਮ ਤੋਂ ਹੀ ਮਾਈਲਾਇਡ ਲਊਕੇਮੀਆ (ਖੂਨ ਅਤੇ ਬੋਨ ਮੈਰੋ ਦਾ ਇਕ ਤਰ੍ਹਾਂ ਦਾ ਕੈਂਸਰ) ਹੈ। 

ਇਹ ਵੀ ਪੜ੍ਹੋ : PM ਮੋਦੀ ਨੇ ਸੰਤ ਸਮਾਜ ਨੂੰ ਕੁੰਭ ਖ਼ਤਮ ਕਰਨ ਦੀ ਕੀਤੀ ਅਪੀਲ, ਟਵੀਟ ਕਰ ਆਖ਼ੀ ਇਹ ਗੱਲ

ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਬੱਚੀ ਦੀ ਦੁਬਾਈ 'ਚ 4 ਵਾਰ ਕੀਮੋਥੈਰੇਪੀ ਹੋਈ ਅਤੇ ਡਾਕਟਰਾਂ ਨੇ ਜਲਦ ਬੋਨ ਮੈਰੋ ਟਰਾਂਸਪਲਾਂਟ ਦਾ ਸੁਝਾਅ ਦਿੱਤਾ। ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਮੈਡੀਕਲ ਸਹੂਲਤ ਦੁਬਈ 'ਚ ਨਹੀਂ ਸੀ, ਇਸ ਲਈ ਕੁਲਸੁਮ ਦਾ ਪਰਿਵਾਰ ਕੇਰਲ ਆਇਆ ਅਤੇ ਉਸ ਨੇ ਇੱਥੇ ਐਸਟਰ ਐੱਮ.ਆਈ.ਐੱਮ.ਐੱਸ. 'ਚ ਇਲਾਜ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੁਲਸੁਮ ਅਤੇ ਉਸ ਦੇ ਪਰਿਵਾਰ ਨੂੰ ਇਸ ਇਲਾਜ ਤੋਂ ਪਹਿਲਾਂ ਕਈ ਕਾਨੂੰਨੀ ਮੁਸ਼ਕਲਾਂ ਤੋਂ ਲੰਘਣਾ ਪਿਆ। ਉਸ ਦਾ ਪਰਿਵਾਰ ਅਫ਼ਗਾਨਿਸਤਾਨ ਤੋਂ ਸੀ ਪਰ ਉਸ ਦੇ ਦਾਦਾ-ਦਾਦੀ ਦਹਾਕਿਆਂ ਪਹਿਲਾਂ ਵਪਾਰਕ ਮਕਸਦ ਨਾਲ ਪਾਕਿਸਤਾਨੀ ਪਾਸਪੋਰਟ 'ਤੇ ਸੰਯੁਕਤ ਅਰਬ ਚੱਲੇ ਗਏ ਸਨ, ਕਿਉਂਕਿ ਉਹ ਉਦੋਂ ਆਪਣੇ ਦੇਸ਼ ਦੇ ਪਾਸਪੋਰਟ 'ਤੇ ਯਾਤਰਾ ਨਹੀਂ ਕਰ ਸਕਦੇ ਸਨ। 

ਇਹ ਵੀ ਪੜ੍ਹੋ : ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’

ਕੁਲਸੁਮ ਦੇ ਪਿਤਾ ਮੁਹੰਮਦ ਦਾ ਜਨਮ ਸੰਯੁਕਤ ਅਰਬ ਅਮੀਰਾਤ 'ਚ ਹੋਇਆ ਅਤੇ ਉਨ੍ਹਾਂ ਕੋਲ ਵੀ ਪਾਕਿਸਤਾਨੀ ਪਾਸਪੋਰਟ ਸੀ। ਉਨ੍ਹਾਂ ਨੂੰ ਪਾਕਿਸਤਾਨੀ ਪਾਸਪੋਰਟ 'ਤੇ ਭਾਰਤ 'ਚ ਇਲਾਜ ਕਰਵਾਉਣ ਦੇ ਮਾਰਗ 'ਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਹਸਪਤਾਲ ਸਮੂਹ ਦੇ ਚੇਅਰਮੈਨ ਡਾ. ਆਜ਼ਾਦ ਮੂਪੇਨ ਨੇ ਐਸਟਰ ਐੱਮ.ਆਈ.ਐੱਮ.ਐੱਸ, ਉੱਤਰੀ ਕੇਰਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਸਾਰੀਆਂ ਕਾਨੂੰਨੀ ਮੁਸ਼ਕਲਾਂ ਦਾ ਨਿਪਟਾਰਾ ਕਰਨ ਅਤੇ ਕੁਲਸੁਮ ਦੇ ਇਲਾਜ ਤੇ ਉਨ੍ਹਾਂ ਦੀ ਭਾਰਤ ਯਾਤਰਾ ਦਾ ਮਾਰਗ ਪੱਕਾ ਕਰਨ ਦਾ ਨਿਰਦੇਸ਼ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


DIsha

Content Editor

Related News