ਕੇਰਲਮ ’ਚ ਟਰੇਨ ਵਿਚ ਔਰਤ ਦਾ ਜਿਨਸੀ ਸ਼ੋਸ਼ਣ, ਕੀਤੀ ਕੁੱਟਮਾਰ
Wednesday, Nov 11, 2026 - 02:49 PM (IST)
ਤਿਰੂਵਨੰਤਪੁਰਮ (ਏਜੰਸੀ) - ਕੇਰਲਮ ਵਿਚ ਮੰਗਲਵਾਰ ਨੂੰ ਮਾਲਾਬਾਰ ਐਕਸਪ੍ਰੈੱਸ ਟਰੇਨ ਵਿਚ ਇਕ ਵਿਅਕਤੀ ਨੇ 25 ਸਾਲਾ ਔਰਤ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ ਅਤੇ ਪੁਲਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿਣ ’ਤੇ ਉਸ ਦੀ ਕੁੱਟਮਾਰ ਕੀਤੀ। ਥੰਪਾਨੂਰ ਰੇਲਵੇ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 39 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Air India ਦੀ ਉਡਾਣ ਨੂੰ ਹਾਈਜੈਕ ਕਰਨ ਦੀ ਧਮਕੀ, ਜਹਾਜ਼ 'ਚੋਂ ਨੋਟ ਮਿਲਣ 'ਤੇ ਮਚੀ ਦਹਿਸ਼ਤ
ਉਸ ਖ਼ਿਲਾਫ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਧਾਰਾਵਾਂ 74 (ਔਰਤ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਉਸ ’ਤੇ ਹਮਲਾ ਕਰਨਾ ਜਾਂ ਅਪਰਾਧਿਕ ਤਾਕਤ ਦੀ ਵਰਤੋਂ ਕਰਨਾ), 75 (ਜਿਨਸੀ ਸ਼ੋਸ਼ਣ), 115 (ਜਾਣਬੁੱਝ ਕੇ ਸੱਟ ਪਹੁੰਚਾਉਣਾ) ਅਤੇ 125 (ਗਲਤ ਤਰੀਕੇ ਨਾਲ ਰੋਕਣਾ) ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਔਰਤ ਤਿਰੂਵਨੰਤਪੁਰਮ ਸ਼ਹਿਰ ਵਿਚ ਆਪਣੇ ਕੰਮ ਵਾਲੀ ਥਾਂ ’ਤੇ ਜਾਣ ਲਈ ਰੋਜ਼ਾਨਾ ਦੀ ਤਰ੍ਹਾਂ ਚਿਰਾਈਨਕੀਝੂ ਤੋਂ ਟਰੇਨ ਵਿਚ ਸਵਾਰ ਹੋਈ ਸੀ ਅਤੇ ਯਾਤਰਾ ਦੌਰਾਨ ਮੁਲਜ਼ਮ ਉਸ ਨੂੰ ਲਗਾਤਾਰ ਅਣਉਚਿਤ ਤਰੀਕੇ ਨਾਲ ਛੂੰਹਦਾ ਰਿਹਾ।
ਇਹ ਵੀ ਪੜ੍ਹੋ: 15 ਲੱਖ ਲੋਕਾਂ ਨੂੰ ਅੱਜ ਫ੍ਰੀ ਮਿਲੇਗਾ LPG ਸਿਲੰਡਰ ! ਦੀਵਾਲੀ 'ਤੇ CM ਰੇਖਾ ਨੇ ਦਿੱਤਾ ਖ਼ਾਸ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
