ਵੱਡੀ ਲਾਪ੍ਰਵਾਹੀ! ਡਾਕਟਰਾਂ ਨੇ ਔਰਤ ਦੀ ਸਰਜਰੀ ਦੌਰਾਨ ਢਿੱਡ ''ਚ ਛੱਡੀ ਕੈਂਚੀ

Tuesday, Jul 25, 2023 - 02:56 PM (IST)

ਵੱਡੀ ਲਾਪ੍ਰਵਾਹੀ! ਡਾਕਟਰਾਂ ਨੇ ਔਰਤ ਦੀ ਸਰਜਰੀ ਦੌਰਾਨ ਢਿੱਡ ''ਚ ਛੱਡੀ ਕੈਂਚੀ

ਕੋਝੀਕੋਡ- ਕੇਰਲ ਪੁਲਸ ਨੇ ਇੱਥੇ ਇਕ ਸਰਕਾਰੀ ਮੈਡੀਕਲ ਕਾਲਜ 'ਚ ਇਕ ਔਰਤ ਦੀ ਸਰਜਰੀ 'ਚ ਵਰਤੀ ਗਈ ਮੈਡੀਕਲ ਲਾਪ੍ਰਵਾਹੀ ਦੀ ਜਾਂਚ ਕੀਤੀ। ਦਰਅਸਲ ਡਾਕਟਰਾਂ ਨੇ ਗਲਤੀ ਨਾਲ ਔਰਤ ਦੇ ਢਿੱਡ 'ਚ ਕੈਂਚੀ ਛੱਡ ਦਿੱਤੀ ਸੀ। ਔਰਤ ਨੇ ਪੁਲਸ 'ਚ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ 2017 'ਚ ਇੱਥੇ ਸਰਕਾਰੀ ਮੈਡੀਕਲ ਹਸਪਤਾਲ ਵਿਚ ਜਣੇਪੇ ਦੌਰਾਨ ਸੀਜ਼ੇਰੀਅਨ ਸੈਕਸ਼ਨ ਆਪ੍ਰੇਸ਼ਨ ਕਰਾਉਣ ਮਗਰੋਂ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਜਾਂਚ ਦੌਰਾਨ ਇਹ ਪੁਸ਼ਟੀ ਹੋਈ ਹੈ ਕਿ ਆਪ੍ਰੇਸ਼ਨ ਦੌਰਾਨ ਗਲਤੀ ਨਾਲ ਔਰਤ ਦੇ ਢਿੱਡ 'ਚ ਕੈਂਚੀ ਛੁੱਟ ਗਈ ਸੀ, ਜੋ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਜਾਂਚ ਪੂਰੀ ਕਰ ਲਈ ਹੈ। ਰਿਪੋਰਟ ਜ਼ਿਲ੍ਹਾ ਮੈਡੀਕਲ ਅਧਿਕਾਰੀ ਨੂੰ ਸੌਂਪ ਦਿੱਤੀ ਹੈ, ਜੋ ਅੱਗੇ ਦੀ ਜਾਂਚ ਲਈ ਇਕ ਮੈਡੀਕਲ ਬੋਰਡ ਦਾ ਗਠਨ ਕਰਨਗੇ। 

ਦਰਅਸਲ ਕੇਰਲ ਦੇ ਕੋਝੀਕੋਡ ਦੀ ਰਹਿਣ ਵਾਲੀ 30 ਸਾਲਾ ਹਰਸ਼ੀਨੀਆ ਨੇ ਪਿਛਲੇ ਸਾਲ ਅਕਤੂਬਰ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਔਰਤ ਦਾ ਨਵੰਬਰ 2017 'ਚ ਸਰਕਾਰੀ ਹਸਪਤਾਲ 'ਚ ਤੀਜਾ ਸੀਜ਼ੇਰੀਅਨ ਸੈਕਸ਼ਨ ਆਪ੍ਰੇਸ਼ਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦਾ ਦੋ ਵਾਰ ਇਸ ਤਰ੍ਹਾਂ ਦਾ ਆਪ੍ਰੇਸ਼ਨ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਕੀਤਾ ਗਿਆ ਸੀ। ਕੋਝੀਕੋਡ ਮੈਡੀਕਲ ਹਸਪਤਾਲ ਦੇ ਡਾਕਟਰਾਂ ਨੇ ਦਰਦ ਹਰਸ਼ੀਨੀਆ ਦੀ 17 ਸਤੰਬਰ 2022 ਨੂੰ ਇਕ ਵੱਡੀ ਸਰਜਰੀ ਕੀਤੀ ਅਤੇ ਉਸ ਦੇ ਢਿੱਡ 'ਚ ਬੀਤੇ 5 ਸਾਲਾਂ ਤੋਂ ਪਈ ਕੈਂਚੀ ਨੂੰ ਬਾਹਰ ਕੱਢਿਆ। 


author

Tanu

Content Editor

Related News