ਹੱਥ ਦੀ ਹੱਡੀ ਟੁੱਟਣ ਤੋਂ ਬਾਅਦ ਹਸਪਤਾਲ ''ਚ ਦਾਖ਼ਲ ਕਰਵਾਏ ਗਏ 5 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ
Friday, Feb 02, 2024 - 04:34 PM (IST)
ਪਥਨਮਥਿੱਟਾ (ਭਾਸ਼ਾ)- ਕੇਰਲ ਦੇ ਪਥਨਮਥਿੱਟਾ ਦੇ ਇਕ ਨਿੱਜੀ ਹਸਪਤਾਲ 'ਚ 5 ਸਾਲ ਦੇ ਇਕ ਬੱਚੇ ਦੀ ਐਨੇਸਥੀਸੀਆ ਦੇਣ ਨਾਲ ਮੌਤ ਹੋ ਗਈ। ਬੱਚੇ ਦੇ ਹੱਥ ਦੀ ਹੱਡੀ ਟੁੱਟਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੱਚੇ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਅਨੁਸਾਰ, ਬੱਚਾ ਵੀਰਵਾਰ ਨੂੰ ਸਕੂਲ 'ਚ ਖੇਡਦੇ ਸਮੇਂ ਡਿੱਗ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹਸਪਤਾਲ ਨੇ ਕਿਹਾ ਸੀ ਕਿ ਟੁੱਟੇ ਹੋਏ ਹੱਥ ਨੂੰ ਠੀਕ ਕਰਨ ਲਈ ਐਨੇਸਥੀਸੀਆ ਦੇਣ ਦੀ ਲੋੜ ਹੋਵੇਗੀ।
ਪਰਿਵਾਰ ਦੇ ਇਕ ਮੈਂਬਰ ਨੇ ਟੀਵੀ ਚੈਨਲਾਂ ਨੂੰ ਦੱਸਿਆ,''ਬੱਚੇ ਦੇ ਹੱਥ ਦੀ ਹੱਡੀ ਆਪਣੀ ਜਗ੍ਹਾ ਤੋਂ ਹਟ ਗਈ ਸੀ ਪਰ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਐਨੇਸਥੀਸੀਆ ਦੇ ਕੇ ਹੱਥ ਠੀਕ ਕੀਤਾ ਜਾ ਸਕਦਾ ਹੈ ਅਤੇ ਸਾਡੇ ਬੱਚੇ ਦੀ ਮੌਤ ਹੋ ਗਈ।'' ਪਰਿਵਾਰ ਦੇ ਇਕ ਹੋਰ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਲੋਕਾਂ ਨੇ ਬੱਚੇ ਦੀ ਸਿਹਤ ਅਤੇ ਮੈਡੀਕਲ ਸਥਿਤੀ ਦੀ ਜਾਂਚ ਕੀਤੇ ਬਿਨਾਂ ਉਸ ਨੂੰ ਐਨੇਸਥੀਸੀਆ ਦੇ ਦਿੱਤਾ। ਇਸ ਵਿਚ, ਪੁਲਸ ਨੇ ਕਿਹਾ ਕਿ ਉਸ ਨੇ ਵੀਰਵਾਰ ਨੂੰ ਪਰਿਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਪਰਿਵਾਰ ਵਾਲਿਆਂ ਨੇ ਨਿੱਜੀ ਹਸਪਤਾਲ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8