ਕੇਨੈਥ ਜਸਟਰ ਹੋਣਗੇ ਭਾਰਤ ''ਚ ਅਮਰੀਕਾ ਦੇ ਨਵੇਂ ਰਾਜਦੂਤ

11/03/2017 11:41:27 AM

ਵਾਸ਼ਿੰਗਟਨ/ਨਵੀਂ ਦਿੱਲੀ— ਸੈਨੇਟ ਦੀ ਮਨਜ਼ੂਰੀ ਨਾਲ ਹੀ ਭਾਰਤ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਕੇਨੈਥ ਜਸਟਰ ਦੀ ਨਿਯੁਕਤੀ ਪੱਕੀ ਹੋ ਗਈ ਹੈ। ਉਹ ਜਲਦੀ ਹੀ ਆਪਣਾ ਕੰਮ ਸੰਭਾਲਣ ਲਈ ਭਾਰਤ ਪੁੱਜਣਗੇ। ਭਾਰਤ ਦੇ ਨਾਲ ਜਸਟਰ ਦੇ ਰਿਸ਼ਤੇ ਕਾਫੀ ਪੁਰਾਣੇ ਹਨ ਅਤੇ ਉਨ੍ਹਾਂ ਨੇ ਭਾਰਤ-ਅਮਰੀਕਾ ਫੌਜੀ ਪ੍ਰਮਾਣੂ ਸਮਝੌਤੇ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਹ ਭਾਰਤ 'ਚ ਉੱਚ ਅਮਰੀਕੀ ਡਿਪਲੋਮੈਟਸ ਦੇ ਰੂਪ 'ਚ ਰਿਚਰਡ ਵਰਮਾ ਦੀ ਥਾਂ ਲੈਣਗੇ। ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਮਗਰੋਂ ਹੀ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਸਮੇਂ ਤੋਂ ਅਮਰੀਕੀ ਰਾਜਦੂਤ ਦਾ ਅਹੁਦਾ ਖਾਲੀ ਸੀ।
ਜਸਟਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਹੀ ਮਨਜ਼ੂਰੀ ਮਿਲ ਗਈ ਸੀ। ਉਹ ਜਲਦੀ ਹੀ ਹੈਦਰਾਬਾਦ 'ਚ ਹੋਣ ਵਾਲੇ 'ਗਲੋਬਲ ਇੰਟਰਪੇਨਿਓਰਸ਼ਿਪ ਕਮੇਟੀ' 'ਚ ਹਿੱਸਾ ਲੈਣ ਲਈ ਭਾਰਤ ਰਵਾਨਾ ਹੋਣਗੇ। ਇਸ ਸਾਲ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰ ਮਾਰਕ ਵਾਰਨਰ ਨੇ ਜਸਟਰ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਭਾਰਤ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਜਸਟਰ ਦਾ ਨਾਂ 5 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਵੱਖ-ਵੱਖ ਮਹੱਤਵਪੂਰਣ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ।


Related News