ਕੇਜਰੀਵਾਲ ਨੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤੇ ਮਾਸਕ ਲਗਾ ਕੇ ਰੱਖਣ ਦੀ ਕੀਤੀ ਅਪੀਲ

Wednesday, Nov 03, 2021 - 06:52 PM (IST)

ਕੇਜਰੀਵਾਲ ਨੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਤੇ ਮਾਸਕ ਲਗਾ ਕੇ ਰੱਖਣ ਦੀ ਕੀਤੀ ਅਪੀਲ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਉਤਸਵ ਦੌਰਾਨ ਕੋਰੋਨਾ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਮਾਸਕ ਲਗਾ ਕੇ ਹੀ ਬਾਹਰ ਨਿਕਲੋ। ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਖ਼ੁਸ਼ੀ ਦਾ ਸਮਾਂ ਹੈ। ਤੁਸੀਂ ਸਾਰੇ ਲੋਕ ਬਹੁਤ ਖੁਸ਼ ਹੋ। ਕੋਰੋਨਾ ਘੱਟ ਹੋ ਗਿਆ ਹੈ। ਤੁਸੀਂ ਸਾਰੇ ਲੋਕ ਬਜ਼ਾਰਾਂ’ਚ ਜਾ ਰਹੇ ਹੋ ਪਰ ਇਸ ਸਮੇਂ ਕਈ ਲੋਕ ਸਾਵਧਾਨੀ ਨਹੀਂ ਵਰਤ ਰਹੇ ਹਨ। ਮਾਸਕ ਨਹੀਂ ਪਹਿਨ ਰਹੇ ਹਨ। ਚਾਰੇ ਪਾਸਿਓਂ ਕਈ ਸਾਰੀਆਂ ਤਸਵੀਰਾਂ ਆ ਰਹੀਆਂ ਹਨ ਪਰ ਇਸ ਸਮੇਂ ਕਈ ਲੋਕ ਸਾਵਧਾਨੀ ਨਹੀਂ ਵਰਤ ਰਹੇ ਹਨ। ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਿਛਲੀ ਸਾਲ ਇਹੀ ਤਿਉਹਾਰਾਂ ਦਾ ਸਮਾਂ ਸੀ, ਜਦੋਂ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਗਿਆ, ਕਿਉਂਕਿ ਅਸੀਂ ਲਾਪਰਵਾਹੀ ਕੀਤੀ ਸੀ। ਹੁਣ ਤੁਸੀਂ ਲਾਪਰਵਾਹੀ ਨਾ ਕਰੋ।

ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦਾ ਦਿੱਲੀ ਦੇ ਕਾਰੋਬਾਰੀਆਂ ਨੂੰ ਤੋਹਫ਼ਾ, ਪੂਰੀ ਦੁਨੀਆ ’ਚ ਵੇਚ ਸਕਣਗੇ ਸਾਮਾਨ

ਉਨ੍ਹਾਂ ਕਿਹਾ ਕਿ ਮੈਂ ਆਪਣੇ ਲਈ ਨਹੀਂ ਕਹਿ ਰਿਹਾ ਹਾਂ। ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਕਹਿ ਰਿਹਾ ਹਾਂ। ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਲਈ ਕਹਿ ਰਿਹਾ ਹਾਂ। ਕੋਰੋਨਾ ਬਹੁਤ ਖ਼ਤਰਨਾਕ ਬੀਮਾਰੀ ਹੈ, ਇਸ ਲਈ ਸਾਵਧਾਨੀ ਜ਼ਰੂਰ ਵਰਤੋਂ। ਕੋਸ਼ਿਸ਼ ਕਰੋ ਕਿ ਘੱਟੋ-ਘੱਟ ਬਾਹਰ ਨਿਕਲੋ ਅਤੇ ਜੇਕਰ ਬਾਹਰ ਨਿਕਲੋ ਵੀ ਤਾਂ ਮਾਸਕ ਜ਼ਰੂਰ ਪਹਿਨੋ। ਇਹ ਮਾਸਕ ਤੁਹਾਨੂੰ ਬਚਾ ਸਕਦਾ ਹੈ। ਇਸ ਸਮੇਂ ਡੇਂਗੂ ਬਹੁਤ ਫੈਲਿਆ ਹੋਇਆ ਹੈ। ਡੇਂਗੂ ਨੂੰ ਅਸੀਂ ਆਪਣੇ ਪੱਧਰ ’ਤੇ ਆਪਣੇ ਘਰ ਰੋਕ ਸਕਦੇ ਹਨ। 

ਇਹ ਵੀ ਪੜ੍ਹੋ : ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News