ਨਿਰਭਿਆ ਦੇ ਦਰਿੰਦਿਆਂ ਦੀ ਫਾਂਸੀ ਟਲਣ ''ਤੇ ਬੋਲੇ ਕੇਜਰੀਵਾਲ : ਕਾਨੂੰਨ ''ਚ ਬਦਲਾਅ ਦੀ ਜ਼ਰੂਰਤ

01/31/2020 7:36:29 PM

ਨਵੀਂ ਦਿੱਲੀ —  ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਕੱਲ ਸ਼ਨੀਵਾਰ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾਵੇਗਾ। ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ ਟਾਲ ਦਿੱਤੀ ਹੈ। ਕੋਰਟ ਨੇ ਅਗਲੇ ਆਦੇਸ਼ ਤਕ ਫਾਂਸੀ 'ਤੇ ਰੋਕ ਲਗਾ ਦਿੱਤੀ ਹੈ। ਦੋਸ਼ੀਆਂ ਦੀ ਫਾਂਸੀ ਟਲਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਮੈਨੂੰ ਦੁਖ ਹੈ ਕਿ ਨਿਰਭਿਆ ਦੇ ਦੋਸ਼ੀ ਕਾਨੂੰਨ ਦੇ ਦਾਅ ਲੱਭ ਕੇ ਫਾਂਸੀ ਨੂੰ ਟਾਲ ਰਹੇ ਹਨ। ਉਨ੍ਹਾਂ ਨੂੰ ਫਾਂਸੀ ਤੁਰੰਤ ਹੋਣੀ ਚਾਹੀਦੀ ਹੈ। ਸਾਨੂੰ ਸਾਡੇ ਕਾਨੂੰਨ 'ਚ ਸੋਧ ਕਰਨ ਦੀ ਸਖਤ ਜ਼ਰੂਰਤ ਹੈ ਤਾਂਕਿ ਰੇਪ ਦੇ ਮਾਮਲਿਆਂ 'ਚ ਫਾਂਸੀ 6 ਮਹੀਨੇ ਦੇ ਅੰਦਰ ਹੋਵੇ।
ਜ਼ਿਕਰਯੋਗ ਹੈ ਕਿ ਦਿੱਲੀ ਦੀ ਇਕ ਅਦਾਲਤ ਨੇ ਨਿਰਭਿਆ ਸਾਮੂਹਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਚਾਰਾਂ ਦੋਸ਼ੀਆਂ ਪਵਨ ਗੁਪਤਾ, ਵਿਨੇ ਕੁਮਾਰ ਸ਼ਰਮਾ, ਅਕਸ਼ੇ ਕੁਮਾਰ ਅਤੇ ਮੁਕੇਸ਼ ਕੁਮਾਰ ਸਿੰਘ ਦੇ ਡੈੱਥ ਵਾਰੰਟ 'ਤੇ ਅਮਲ ਨੂੰ ਅਗਲੇ ਆਦੇਸ਼ ਤਕ ਟਾਲ ਦਿੱਤਾ ਹੈ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਫਾਂਸੀ 'ਤੇ ਰੋਕ ਲਗਾਉਣ ਦੀ ਦੋਸ਼ੀਆਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਆਦੇਸ਼ ਜਾਰੀ ਕੀਤਾ। ਦੋਸ਼ੀਆਂ ਦੀ ਫਾਂਸੀ ਤਕ ਫਰਵਰੀ ਨੂੰ ਮੁਕੱਰਰ ਕੀਤੀ ਗਈ ਸੀ।


Inder Prajapati

Content Editor

Related News