ਇੰਦਰਾ ਗਾਂਧੀ ਵਾਂਗ ਮੇਰੀ ਵੀ ਹੱਤਿਆ ਹੋ ਸਕਦੀ ਹੈ : ਕੇਜਰੀਵਾਲ

05/18/2019 9:27:01 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਉਨ੍ਹਾਂ ਦੀ ਜਾਨ ਦੇ ਪਿੱਛੇ ਪਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਉਨ੍ਹਾਂ ਦੀ ਵੀ ਹੱਤਿਆ ਹੋ ਸਕਦੀ ਹੈ। ਦਰਅਸਲ ਕੇਰਜੀਵਾਲ ਨੇ ਇਕ ਟਵੀਟ ਕਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਮੈਨੂੰ ਕਿਉਂ ਮਰਵਾਉਣਾ ਚਾਹੁੰਦੀ  ਹੈ। ਮੇਰਾ ਕਸੂਰ ਕੀ ਹੈ। ਮੈਂ ਦੇਸ਼ ਦੇ ਲੋਕਾਂ ਲਈ ਸਕੂਲ ਤੇ ਹਸਪਤਾਲ ਹੀ ਤਾਂ ਬਣਵਾ ਰਿਹਾ ਹਾਂ। ਪਹਿਲੀ ਵਾਰ ਦੇਸ਼ 'ਚ ਸਕੂਲ ਤੇ ਹਸਪਤਾਲ ਦੀ ਸਕਾਰਾਤਮਕ ਰਾਜਨੀਤੀ ਸ਼ੁਰੂ ਹੋਈ ਹੈ। ਭਾਜਪਾ ਇਸ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਆਖਰੀ ਸਾਹ ਤਕ ਮੈਂ ਦੇਸ਼ ਲਈ ਕੰਮ ਕਰਦਾ ਰਹਾਂਗਾ।

ਇਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਉਂਦੇ ਹੋਏ ਦਿੱਲੀ ਬੀਜੇਪੀ ਦੇ ਨੇਤਾ ਵਿਜੈਂਦਰ ਗੁੱਪਤਾ ਨੂੰ ਰੀਟਵੀਟ ਕੀਤਾ ਸੀ। ਮਨੀਸ਼ ਸਿਸੋਦੀਆ ਨੇ ਲਿਖਿਆ ਕਿ ਬੀਜੇਪੀ ਸੀ.ਐੱਮ. ਦੀ ਹੱਤਿਆ ਕਰਵਾਉਣਾ ਚਾਹੁੰਦੀ ਹੈ। ਵਿਜੈਂਦਰ ਗੁੱਪਤਾ ਦੇ ਇਸ ਟਵੀਟ ਨੇ ਸਾਬਿਤ ਕਰ ਦਿੱਤਾ ਕਿ ਸੀ.ਐੱਮ. ਦੀ ਡੇਲੀ ਸਕਿਊਰਿਟੀ ਦੀ ਰਿਪੋਰਟ ਰੋਜ਼ਾਨਾ ਬੀਜੇਪੀ ਕੋਲ ਪਹੁੰਚ ਰਹੀ ਹੈ ਤੇ ਬੀਜੇਪੀ ਇਸ ਦੇ ਆਧਾਰ 'ਤੇ ਸੀ.ਐੱਮ. ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੀ ਹੈ। ਇਸ ਸਾਜ਼ਿਸ਼ 'ਚ ਵਿਜੈਂਦਰ ਗੁੱਪਤਾ ਵੀ ਸ਼ਾਮਲ ਹਨ।

 


Inder Prajapati

Content Editor

Related News