CBI ਦੇ ਸੰਮਨ ਮਗਰੋਂ ਬੋਲੇ ਕੇਜਰੀਵਾਲ- ਜੇ ਮੈਂ ਭ੍ਰਿਸ਼ਟ ਹਾਂ ਤਾਂ ਫਿਰ ਦੇਸ਼ 'ਚ ਕੋਈ ਵੀ ਈਮਾਨਦਾਰ ਨਹੀਂ
Saturday, Apr 15, 2023 - 12:55 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੀ. ਬੀ. ਆਈ. ਨੇ ਸ਼ਰਾਬ ਘਪਲਾ ਮਾਮਲੇ 'ਚ ਸੰਮਨ ਭੇਜਿਆ ਹੈ। ਇਸ ਮਗਰੋਂ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਈ. ਡੀ. ਅਤੇ ਸੀ. ਬੀ. ਆਈ. 'ਤੇ ਕਈ ਦੋਸ਼ ਲਾਏ ਹਨ। ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ., ਈ. ਡੀ. ਨੇ ਸ਼ਰਾਬ ਘਪਲੇ ਮਾਮਲੇ 'ਚ ਅਦਾਲਤ 'ਚ ਝੂਠੇ ਹਲਫ਼ਨਾਮੇ ਦਾਇਰ ਕੀਤੇ। ਉਹ ਮਨੀਸ਼ ਸਿਸੋਦੀਆ ਅਤੇ ਮੇਰੇ ਖ਼ਿਲਾਫ਼ ਗਵਾਹੀ ਦੇਣ ਲਈ ਲੋਕਾਂ ਨੂੰ ਟਾਰਚਰ ਕਰ ਰਹੀ ਹੈ। ਕੱਲ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਵਾਂਗਾ, ਜੇਕਰ ਕੇਜਰੀਵਾਲ ਚੋਰ ਹੈ ਤਾਂ ਫਿਰ ਕੋਈ ਵੀ ਭ੍ਰਿਸ਼ਟਾਚਾਰ ਮੁਕਤ ਨਹੀਂ ਹੈ।
ਇਹ ਵੀ ਪੜ੍ਹੋ- ਸ਼ਰਾਬ ਘਪਲੇ ਦੇ ਮਾਮਲੇ 'ਚ ਕੇਜਰੀਵਾਲ ਤੋਂ ਪੁੱਛ-ਗਿੱਛ ਕਰ ਸਕਦੀ ਹੈ CBI
ਕੇਜਰੀਵਾਲ ਨੇ ਅੱਗੇ ਕਿਹਾ ਕਿ ਸੀ. ਬੀ. ਆਈ., ਈ. ਡੀ. ਨੇ 100 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਨੇ 400 ਤੋਂ ਵੱਧ ਛਾਪੇ ਮਾਰੇ ਗਏ ਪਰ ਇਹ ਰਾਸ਼ੀ ਨਹੀਂ ਮਿਲੀ। ਜਾਂਚ ਦੇ ਨਾਂ 'ਤੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਮੈਂ ਮੋਦੀ ਜੀ ਨੂੰ ਕਹਿਣਾ ਚਾਹਾਂਗਾ ਕਿ ਜੇਕਰ ਕੇਜਰੀਵਾਲ ਭ੍ਰਿਸ਼ਟਾਚਾਰੀ ਹੈ ਤਾਂ ਦੁਨੀਆ 'ਚ ਕੋਈ ਈਮਾਨਦਾਰ ਨਹੀਂ ਹੈ। ਜਿਸ ਤਰ੍ਹਾਂ 'ਆਪ' ਨੂੰ ਟਾਰਗੇਟ ਕੀਤਾ ਗਿਆ, ਉਸ ਤਰ੍ਹਾਂ ਕਿਸੀ ਵੀ ਪਾਰਟੀ ਨੂੰ ਟਾਰਗੇਟ ਨਹੀਂ ਕੀਤਾ ਗਿਆ। ਮੈਂ ਦਿੱਲੀ ਵਿਧਾਨ ਸਭਾ 'ਚ ਜਿਸ ਦਿਨ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਿਆ ਸੀ, ਉਸੇ ਦਿਨ ਮੈਂ ਜਾਣ ਗਿਆ ਸੀ ਕਿ ਅਗਲਾ ਨੰਬਰ ਮੇਰਾ ਹੋਵੇਗਾ। ਪਿਛਲੇ 75 ਸਾਲਾਂ ਵਿਚ ਕਿਸੇ ਵੀ ਪਾਰਟੀ ਨੂੰ 'ਆਪ' ਵਾਂਗ ਨਿਸ਼ਾਨਾ ਨਹੀਂ ਬਣਾਇਆ ਗਿਆ। ਅਸੀਂ ਲੋਕਾਂ 'ਚ ਚੰਗੀ ਸਿੱਖਿਆ ਦੀ ਉਮੀਦ ਜਤਾਈ ਹੈ। ਉਹ ਇਸ ਉਮੀਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ- ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣ ਵਾਲੇ ਇਕਲੌਤੇ ਨੇਤਾ ਹਨ ਕੇਜਰੀਵਾਲ: ਆਤਿਸ਼ੀ
I have received summons from CBI. I will certainly honour it. My press conference on the same. https://t.co/JwFtwb5Kfq
— Arvind Kejriwal (@ArvindKejriwal) April 15, 2023
ਕੇਜਰੀਵਾਲ ਨੇ ਸੱਤਾਧਾਰੀ ਭਾਜਪਾ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਸਾਰਾ ਕੰਮ ਛੱਡ ਕੇ ਸ਼ਰਾਬ ਘਪਲੇ ਦੀ ਜਾਂਚ ਏਜੰਸੀਆਂ ਤੋਂ ਜਾਂਚ ਕਰਾਉਣ 'ਚ ਜੁਟ ਗਈ ਹੈ ਪਰ ਕੀ ਜਾਂਚ 'ਚ ਕੁਝ ਮਿਲਿਆ? ED ਅਤੇ CBI ਨੇ ਦੋਸ਼ ਲਾਇਆ ਕਿ ਮਨੀਸ਼ ਨੇ 14 ਫੋਨ ਤੋੜ ਦਿੱਤੇ। ਮਨੀਸ਼ ਸਿਸੋਦੀਆ 'ਤੇ ਉਨ੍ਹਾਂ ਦੇ 14 ਫ਼ੋਨ ਤੋੜਨ ਦਾ ਦੋਸ਼ ਹੈ। ਫਿਰ ਈਡੀ ਕਹਿ ਰਹੀ ਹੈ ਕਿ ਉਨ੍ਹਾਂ ਵਿਚੋਂ 4 ਫ਼ੋਨ ਉਨ੍ਹਾਂ ਕੋਲ ਹਨ ਅਤੇ ਸੀਬੀਆਈ ਕਹਿ ਰਹੀ ਹੈ ਕਿ 1 ਫ਼ੋਨ ਉਨ੍ਹਾਂ ਕੋਲ ਹੈ, ਜੇਕਰ ਉਨ੍ਹਾਂ ਨੇ ਫ਼ੋਨ ਤੋੜੇ ਹਨ ਤਾਂ ਫ਼ੋਨ ਕਿਵੇਂ ਮਿਲੇ। ਇਨ੍ਹਾਂ ਲੋਕਾਂ ਨੇ ਝੂਠ ਬੋਲ ਕੇ ਕੇਸ ਘੜੇ ਅਤੇ ਕਿਹਾ ਕਿ ਸ਼ਰਾਬ ਦਾ ਘਪਲਾ ਹੋਇਆ ਹੈ।
ਇਹ ਵੀ ਪੜ੍ਹੋ- ਪੁੱਤ ਦੇ ਐਨਕਾਊਂਟਰ ਤੋਂ ਬੌਖਲਾਏ ਅਤੀਕ ਦੀ STF ਨੂੰ ਧਮਕੀ, ਕਿਹਾ- ਜੇ ਜਿਊਂਦਾ ਰਿਹਾ ਤਾਂ ਬਦਲਾ ਜ਼ਰੂਰ ਲਵਾਂਗਾ