ਦਿੱਲੀ ਮੇਅਰ ਚੋਣ; ਕੇਜਰੀਵਾਲ ਬੋਲੇ- SC ਨੇ LG ਅਤੇ ਭਾਜਪਾ ਦੀ ਸਾਜਿਸ਼ ਕੀਤੀ ਨਾਕਾਮ

02/18/2023 2:51:00 PM

ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਮੇਅਰ ਚੋਣ  ਨੂੰ ਲੈ ਕੇ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਮਿਲੀ ਹੈ। ਇਸ ਬਾਬਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ 'ਚ MCD ਮੇਅਰ ਚੋਣ ਦੇ ਮਾਮਲੇ 'ਚ ਦਿੱਲੀ ਅਤੇ ਦੇਸ਼ ਦੀ ਜਨਤਾ ਦੀ ਜਿੱਤ ਹੋਈ। 

ਇਹ ਵੀ ਪੜ੍ਹੋਦਿੱਲੀ ਮੇਅਰ ਚੋਣ ਨੂੰ ਲੈ ਕੇ 'ਆਪ' ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਕੇਜਰੀਵਾਲ ਨੇ ਕਿਹਾ ਕਿ ਉਪ ਰਾਜਪਾਲ (LG) ਅਤੇ ਭਾਜਪਾ ਵਾਲਿਆਂ ਨੇ ਹਾਰਨ ਦੇ ਬਾਵਜੂਦ ਗਲਤ ਤਰੀਕੇ ਨਾਲ ਜ਼ੋਰ-ਜ਼ਬਰਦਸਤੀ ਕਰ ਕੇ ਅਸੰਵਿਧਾਨਕ ਢੰਗ ਨਾਲ ਭਾਜਪਾ ਦਾ ਮੇਅਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸ ਸਾਜਿਸ਼ ਨੂੰ ਸੁਪਰੀਮ ਕੋਰਟ ਨੇ ਨਾਕਾਮ ਕਰ ਦਿੱਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਛੇਤੀ ਹੀ ਦਿੱਲੀ ਨੂੰ ਮੇਅਰ ਮਿਲੇਗਾ। ਉਨ੍ਹਾਂ ਨੇ ਉਪ ਰਾਜਪਾਲ ਕੋਲ 22 ਫਰਵਰੀ ਨੂੰ ਮੇਅਰ ਦੀ ਚੋਣ ਕਰਵਾਈ ਜਾਵੇ, ਇਸ ਲਈ ਪ੍ਰਸਤਾਵ ਭੇਜਿਆ ਹੈ। 

ਇਹ ਵੀ ਪੜ੍ਹੋ- ਪਿਤਾ ਦਾ ਸੀਨਾ ਮਾਣ ਨਾਲ ਹੋਇਆ ਚੌੜਾ, ਜਦੋਂ IPS ਪੁੱਤ ਨੇ ਪਿਤਾ ਦੇ ਮੋਢੇ 'ਤੇ ਲਾਏ ਸਟਾਰ

ਕੇਜਰੀਵਾਲ ਨੇ ਅੱਗੇ ਕਿਹਾ ਕਿ ਕੱਲ ਸੁਪਰੀਮ ਕੋਰਟ ਅੰਦਰ ਮੇਅਰ ਚੋਣ ਮਾਮਲੇ ਦੀ ਸੁਣਵਾਈ ਹੋਈ। ਸੁਪਰੀਮ ਕੋਰਟ 'ਚ ਇਸ ਕੇਸ ਦੀ ਸੱਚਾਈ ਬਿਆਨ ਕਰਨ 'ਤੇ ਰੋਕ ਲਈ ਉਪ ਰਾਜਪਾਲ ਨੇ ਪੂਰੀ ਕੋਸ਼ਿਸ਼ ਕੀਤੀ। ਸਾਡੀ ਮੇਅਰ ਉਮੀਦਵਾਰ ਸ਼ੈਲੀ ਓਬਰਾਏ ਨੇ ਸੁਪਰੀਮ ਕੋਰਟ 'ਚ ਕੇਸ ਕੀਤਾ। ਇਸ ਕੇਸ 'ਚ ਉਨ੍ਹਾਂ ਨੇ ਦਿੱਲੀ ਸਰਕਾਰ ਅਤੇ ਐੱਲ. ਜੀ. ਦੋਹਾਂ ਨੂੰ ਵੱਖ-ਵੱਖ ਪਾਰਟੀ ਬਣਾਇਆ। ਐੱਲ. ਜੀ. ਸਾਬ੍ਹ ਨੇ 9 ਫਰਵਰੀ ਨੂੰ ਦਿੱਲੀ ਸਰਕਾਰ ਨੂੰ ਸੁਪਰੀਮ ਕੋਰਟ 'ਚ MCD ਮੇਅਰ ਮਾਮਲੇ 'ਚ ਤੁਸ਼ਾਰ ਮਹਿਤਾ ਨੂੰ ਨਿਯੁਕਤ ਕਰਨ ਲਈ ਮਜਬੂਰ ਕੀਤਾ। ਤੁਸ਼ਾਰ ਮਹਿਤਾ ਨੇ ਦੋਵਾਂ ਵਿਰੋਧੀ ਪਾਰਟੀਆਂ - ਦਿੱਲੀ ਸਰਕਾਰ ਅਤੇ LG ਦੀ ਪ੍ਰਤੀਨਿਧਤਾ ਕੀਤੀ। ਕੀ ਇਹ ਨਿਆਂ ਪ੍ਰਬੰਧ ਵਿਚ ਦਖਲ ਨਹੀਂ ਹੈ? ਕੀ ਇਹ ਅਪਰਾਧਿਕ ਕਾਰਵਾਈ ਨਹੀਂ ਹੈ?
 


Tanu

Content Editor

Related News