ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਪਹੁੰਚੀ ED ਨੇ ਦਰਜ ਕਰਵਾਈ ਇਕ ਹੋਰ ਸ਼ਿਕਾਇਤ
Sunday, Feb 04, 2024 - 11:12 AM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਸ਼ਰਾਬ ਘਪਲੇ ਦੇ ਮਾਮਲੇ ਵਿੱਚ ਈ. ਡੀ. ਦਿੱਲੀ ਦੀ ਅਦਾਲਤ ਵਿਚ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ’ਚ ਕੇਜਰੀਵਾਲ ਖਿਲਾਫ ਜਾਰੀ ਸੰਮਨ ਦੀ ਤਾਮੀਲ ਨਾ ਹੋਣ ਕਾਰਨ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। ਈ. ਡੀ. ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਧਾਰਾ 50 ਅਧੀਨ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਕਿਸੇ ਵਿਅਕਤੀ ਦੀ ਹਾਜ਼ਰੀ ਜ਼ਰੂਰੀ ਹੈ।
ਇਹ ਵੀ ਪੜ੍ਹੋ : Paytm : ਡਿਜੀਟਲ ਧੋਖਾਧੜੀ, KYC ਉਲੰਘਣਾ ਦੇ ਸੰਕੇਤ ਮਿਲਣ ਤੋਂ ਬਾਅਦ RBI ਨੇ ਬੈਂਕ 'ਤੇ ਲਗਾਈ ਪਾਬੰਦੀ
ਦੱਸਣਯੋਗ ਹੈ ਕਿ ਈ. ਡੀ. ਨੇ ਅਰਵਿੰਦ ਕੇਜਰੀਵਾਲ ਵਿਰੁੱਧ ਇਕ ਤੋਂ ਬਾਅਦ ਇਕ 5 ਸੰਮਨ ਜਾਰੀ ਕੀਤੇ ਹਨ ਪਰ ਕੇਜਰੀਵਾਲ ਈ. ਡੀ. ਸਾਹਮਣੇ ਪੇਸ਼ ਨਹੀਂ ਹੋ ਰਹੇ। ਦਿੱਲੀ ਦੇ ਸੀ. ਐੱਮ ਨੇ ਇਨ੍ਹਾਂ ਸਾਰੇ ਸੰਮਨਾਂ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਈ. ਡੀ. ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਮਾਮਲੇ ਨੂੰ ਲੈ ਕੇ ਸੀ.ਐਮ. ਕੇਜਰੀਵਾਲ ਨੇ ਕਿਹਾ ਕਿ ਸੰਮਨ ਰਾਜਨੀਤੀ ਤੋਂ ਪ੍ਰੇਰਿਤ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫਾ, ਹਾਈਵੇਅ 'ਤੇ ਬਣਨਗੇ ਇਕ ਹਜ਼ਾਰ ਰੈਸਟ ਹਾਊਸ
ਵਿਧਾਇਕਾਂ ਦੀ ਖ੍ਰੀਦ ਵੇਚ ਦਾ ਮਾਮਲਾ
ਕੇਜਰੀਵਾਲ ਨੇ 5 ਘੰਟੇ ਕਰਵਾਈ ਉਡੀਕ, ਨਹੀਂ ਆਏ ਤਾਂ ਪੁਲਸ ਨੇ ਸਟਾਫ਼ ਨੂੰ ਦਿੱਤਾ ਸੰਮਨ
ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਸ਼ਨੀਵਾਰ ਪੰਜ ਘੰਟਿਆਂ ਦੇ ਨਾਟਕੀ ਘਟਨਾਚੱਕਰ ਪਿੱਛੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਉਨ੍ਹਾਂ ਨੂੰ ਇੇਕ ਨੋਟਿਸ ਤਾਮੀਲ ਕਰਵਾਇਆ ਤੇ ਆਮ ਆਦਮੀ ਪਾਰਟੀ (ਆਪ) ਦੇ ਸੱਤ ਵਿਧਾਇਕਾਂ ਨੂੰ ਭਾਜਪਾ ਵਲੋਂ ਖ੍ਰੀਦਣ ਦੀ ਕੋਸ਼ਿਸ਼ ਦੇ ਉਨ੍ਹਾਂ ਦੇ ਦੋਸ਼ਾਂ ਬਾਰੇ ਉਨ੍ਹਾਂ ਤੋਂ 3 ਦਿਨਾਂ ਦੇ ਅੰਦਰ ਜਵਾਬ ਮੰਗਿਆ।
ਕੇਜਰੀਵਾਲ ਨੇ ਪਿਛਲੇ ਹਫਤੇ ਦੋਸ਼ ਲਾਇਆ ਸੀ ਕਿ ਭਾਜਪਾ ਨੇ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ‘ਆਪ’ ਦੇ 7 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ : Europe 'ਚ UPI : ਹੁਣ Eiffel Tower 'ਤੇ ਜੇਬ 'ਚੋਂ ਨਹੀਂ mobile ਤੋਂ ਕਰ ਸਕੋਗੇ Payment
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8